ਮੋਗਾ (ਅਜ਼ਾਦ) : ਅੰਮ੍ਰਿਤਸਰ ਰੋਡ ਮੋਗਾ ਨਿਵਾਸੀ ਇਕ 19 ਸਾਲਾ ਲੜਕੀ ਨੇ ਫਾਇਨਾਂਸਰ ਸੰਚਾਲਕ ਤੇ ਜਬਰ-ਜ਼ਨਾਹ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਕਿਹਾ ਕਿ ਉਹ ਦਸ਼ਮੇਸ਼ ਨਗਰ ਵਿਚ ਸਥਿਤ ਫਾਇਨਾਂਸ ਕੰਪਨੀ ਵਿਚ ਹੈਲਪਰ ਦਾ ਕੰਮ ਕਰਦੀ ਹੈ। ਬੀਤੀ 10 ਅਪ੍ਰੈਲ ਨੂੰ ਮੈਨੂੰ ਫਾਇਨਾਂਸਰ ਸੰਚਾਲਕ ਰਣਜੀਤ ਸਿੰਘ ਨੇ ਆਪਣੇ ਕੈਬਿਨ 'ਚ ਬੁਲਾਇਆ ਅਤੇ ਪਾਣੀ ਦਾ ਗਿਲਾਸ ਦੇਣ ਨੂੰ ਕਿਹਾ। ਜਦੋਂ ਹੀ ਮੈਂ ਉਸ ਨੂੰ ਪਾਣੀ ਦਾ ਗਿਲਾਸ ਦੇਣ ਲਈ ਗਿਆ ਤਾਂ ਉਸਨੇ ਮੇਰੀ ਬਾਂਹ ਫੜ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਮੈਨੂੰ ਜਿਊਂਦਾ ਨਹੀਂ ਛੱਡੇਗਾ।
ਇਸ ਦੌਰਾਨ ਉਹ ਆਪਣੇ ਘਰ ਆ ਗਈ ਅਤੇ ਇਸ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਪਰਿਵਾਰ ਨੇ ਮੇਰੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ। ਥਾਣਾ ਮੁਖੀ ਨੇ ਕਿਹਾ ਕਿ ਸਿਵਲ ਹਸਪਤਾਲ ਮੋਗਾ ਤੋਂ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਰਿਪੋਰਟ ਜਾਂਚ ਲਈ ਲੈਬਾਰਟਰੀ 'ਚ ਭੇਜ ਦਿੱਤੀ ਹੈ। ਮਾਮਲੇ ਦੀ ਅਗਲੇਰੀ ਜਾਂਚ ਮਹਿਲਾ ਥਾਣੇਦਾਰ ਕੁਲਵਿੰਦਰ ਕੌਰ ਵਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ। ਪੀੜਤਾ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਖਿਲਾਫ ਜਬਰ-ਜ਼ਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਵਿਦਿਆਰਥੀਆਂ ਦੇ ਸਲੇਬਸ 'ਚ ਇਕ ਹੋਰ 'ਸਬਜੈਕਟ' ਜੋੜੇਗੀ ਸਰਕਾਰ!
NEXT STORY