ਬਠਿੰਡਾ(ਵਰਮਾ)-ਰੇਲਵੇ ਪੁਲਸ ਨੇ ਇਕ ਨੌਜਵਾਨ 'ਤੇ ਜਬਰ-ਜ਼ਨਾਹ ਦਾ ਝੂਠਾ ਮਾਮਲਾ ਦਰਜ ਕੀਤਾ। ਉਹ ਦਿੱਲੀ ਦੇ ਇਕ ਹੋਟਲ ਵਿਚ ਰੁਕਿਆ ਹੋਇਆ ਸੀ ਪਰ ਮਾਮਲਾ ਬਠਿੰਡਾ ਵਿਚ ਦਰਜ ਹੋਇਆ। ਇਸ ਸਬੰਧੀ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਿਸ ਦਿਨ ਇਹ ਮਾਮਲਾ ਦਰਜ ਹੋਇਆ, ਉਸ ਦਿਨ ਦੀ ਹੋਟਲ ਵਿਚ ਸੀ. ਸੀ. ਟੀ. ਵੀ. ਫੁਟੇਜ ਵੀ ਉਨ੍ਹਾਂ ਕੋਲ ਹੈ, ਜਦਕਿ ਹੋਟਲ ਮੈਨੇਜਰ ਵੀ ਇਸ ਗੱਲ ਦਾ ਗਵਾਹ ਹੈ। ਇਨ੍ਹਾਂ ਸਬੂਤਾਂ ਨੂੰ ਵਕੀਲ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸੱਚ ਦਾ ਸੱਚ ਤੇ ਝੂਠ ਦਾ ਝੂਠ ਹੋਵੇਗਾ। ਉੱਤਰ ਪ੍ਰਦੇਸ਼ ਦੇ ਰਾਮ ਚੰਦਰ ਵਾਸੀ ਪਿੰਡ ਚਟਹੇਰਾ ਨੇ ਦੱਸਿਆ ਕਿ ਉਸ ਦਾ ਭਰਾ ਮਹਿੰਦਰ ਕੁਮਾਰ ਤੰਤਰ-ਮੰਤਰ ਜਾਣਦਾ ਹੈ। ਉਸ ਕੋਲ ਇਲਾਜ ਲਈ ਕਈ ਲੋਕ ਆਉਂਦੇ ਹਨ। ਪਿੰਡ ਪੰਨੀਵਾਲਾ ਵਾਸੀ 42 ਸਾਲਾ ਕਿਰਨ ਕੌਰ ਦੇ ਪਤੀ ਤੇ ਬੇਟੇ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਦੇ ਇਲਾਜ ਲਈ ਉਸ ਨੇ ਮਹਿੰਦਰ ਨਾਲ ਸੰਪਰਕ ਕੀਤਾ। ਮਹਿੰਦਰ ਆਪਣੀ ਗੱਡੀ ਰਾਹੀਂ ਉਕਤ ਔਰਤ ਨੂੰ ਮਿਲਿਆ ਅਤੇ ਉਸ ਨੂੰ ਬੁਰੇ ਪ੍ਰਭਾਵ ਸਬੰਧੀ ਤੰਤਰ-ਮੰਤਰ ਨਾਲ ਉਪਾਅ ਕਰਵਾਏ। ਉਸ ਤੋਂ ਬਾਅਦ ਉਹ ਆਪਣੀ ਗੱਡੀ ਰਾਹੀਂ ਡੱਬਵਾਲੀ ਚਲਾ ਗਿਆ, ਜਿਥੇ ਉਸ ਨੇ ਹੋਟਲ ਵਿਚ ਰਾਤ ਕੱਟੀ ਪਰ ਸਵੇਰੇ ਰੇਲਵੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਹ ਮਾਮਲਾ 15 ਅਕਤੂਬਰ 2017 ਦਾ ਹੈ ਜਦਕਿ ਤਾਂਤਰਿਕ ਨੂੰ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ। ਪਿੰਡ ਵਿਚ ਉਸ ਨੂੰ ਸੰਦੇਸ਼ ਮਿਲਿਆ ਤਾਂ ਅਗਲੇ ਦਿਨ ਉਹ ਬਠਿੰਡਾ ਪਹੁੰਚੇ। ਰੇਲਵੇ ਪੁਲਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮਹਿੰਦਰ ਸਿੰਘ ਤੇ ਉਸ ਦੇ ਦੋਸਤ ਸੁਨੀਲ ਫੌਜੀ ਦੇ ਵਿਰੁੱਧ ਔਰਤ ਨੇ ਜਬਰ-ਜ਼ਨਾਹ ਦੀ ਸ਼ਿਕਾਇਤ ਦਰਜ ਕਰਵਾਈ। ਰਾਮ ਚੰਦਰ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ, ਜਦਕਿ ਦੋਸਤ ਸੁਨੀਲ ਫੌਜੀ ਜੋ ਉਸ ਦਿਨ ਦਿੱਲੀ ਦੇ ਇਕ ਹੋਟਲ ਵਿਚ ਸੀ ਉਸ 'ਤੇ ਵੀ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਮੁਖੀ ਹਰਜਿੰਦਰ ਸਿੰਘ ਤੇ ਜਾਂਚ ਅਧਿਕਾਰੀ ਜਗਦੀਸ਼ ਕੁਮਾਰ ਦੇ ਵਿਰੁੱਧ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ। ਹੁਣ ਫੈਸਲਾ ਸਬੂਤਾਂ ਦੇ ਆਧਾਰ 'ਤੇ ਅਦਾਲਤ ਵਿਚ ਹੋਵੇਗਾ।
ਕੀ ਕਹਿੰਦੇ ਹਨ ਜਾਂਚ ਅਧਿਕਾਰੀ
ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਹੋਇਆ ਕਿਉਂਕਿ ਸੁਪਰੀਮ ਕੋਰਟ ਦਾ ਨਿਰਦੇਸ਼ ਹੈ ਕਿ ਕਿਸੇ ਔਰਤ ਨਾਲ ਜਬਰ-ਜ਼ਨਾਹ ਹੁੰਦਾ ਹੈ ਤਾਂ ਤੁਰੰਤ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਔਰਤ ਅਨੁਸਾਰ ਮਹਿੰਦਰ ਤੇ ਸੁਨੀਲ ਫੌਜੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਔਰਤ ਨੇ ਉਪਾਅ ਲਈ ਇਸ ਤਾਂਤਰਿਕ ਨੂੰ ਬੁਲਾਇਆ ਸੀ ਪਰ ਉਸ ਨੇ ਪੈਸੇ ਵੀ ਠੱਗੇ ਅਤੇ ਇੱਜ਼ਤ ਵੀ ਲੁੱਟ ਲਈ। ਪੀੜਤ ਔਰਤ ਨੇ ਸੈਸ਼ਨ ਜੱਜ ਸਾਹਮਣੇ 164 ਧਾਰਾ ਤਹਿਤ ਆਪਣੇ ਬਿਆਨ ਵੀ ਦਰਜ ਕਰਵਾਏ। ਡਰਾਈਵਰ ਕ੍ਰਿਸ਼ਨ ਕੁਮਾਰ ਨੇ ਵੀ ਇਸ ਦੀ ਪੁਸ਼ਟੀ ਕੀਤੀ। ਫੜੀ ਗਈ ਗੱਡੀ ਚੋਰੀ ਦੀ ਸੀ, ਜਿਸ ਨੂੰ ਉੱਤਰ ਪ੍ਰਦੇਸ਼ ਦੇ ਸਾਹਿਬਜ਼ਾਦਾ ਜ਼ਿਲੇ ਦੀ ਪੁਲਸ ਲੈ ਗਈ। ਮੁਲਜ਼ਮ ਸੁਨੀਲ ਫੌਜੀ ਉਨ੍ਹਾਂ ਦੇ ਹੱਥ ਨਹੀਂ ਲੱਗਾ, ਜਿਸ ਲਈ ਕਈ ਵਾਰ ਛਾਪਾਮਾਰੀ ਵੀ ਕੀਤੀ ਗਈ।
ਕੀ ਕਹਿੰਦੇ ਹਨ ਥਾਣਾ ਮੁਖੀ
ਜਿਸ ਦਿਨ ਮਾਮਲਾ ਦਰਜ ਹੋਇਆ, ਉਹ ਥਾਣੇ ਵਿਚ ਮੌਜੂਦ ਨਹੀਂ ਸਨ। ਡੇਰਾ ਸੱਚਾ ਸੌਦਾ ਦੇ ਮਾਮਲੇ ਵਿਚ ਬਾਹਰ ਗਏ ਹੋਏ ਸਨ ਪਰ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਤੰਤਰ-ਮੰਤਰ ਵਿਚ ਮਾਹਰ ਮਹਿੰਦਰ ਕੁਮਾਰ ਇਕ ਆਲੀਸ਼ਾਨ ਗੱਡੀ ਵਿਚ ਸ਼ਿਕਾਇਤਕਰਤਾ ਔਰਤ ਦੇ ਘਰ ਗਿਆ ਅਤੇ ਉਪਾਅ ਲਈ ਹਜ਼ਾਰਾਂ ਰੁਪਏ ਉਸ ਨੇ ਠੱਗ ਲਏ ਅਤੇ ਡੇਢ ਲੱਖ ਰੁਪਏ ਵਿਚ ਸ਼ਮਸ਼ਾਨਘਾਟ ਜਾ ਕੇ ਉਪਾਅ ਕਰਨ ਸਬੰਧੀ ਉਕਤ ਔਰਤ ਨੂੰ ਝਾਂਸੇ 'ਚ ਲਿਆ। ਚੰਡੀਗੜ੍ਹ ਨੰਬਰ ਵਾਲੀ ਗੱਡੀ ਵੀ ਚੋਰੀ ਦੀ ਸੀ, ਜਿਸ ਨੂੰ ਪੂਰਾ ਮੋਡੀਫਾਈ ਕੀਤਾ ਹੋਇਆ ਸੀ। ਉਨ੍ਹਾਂ ਨੇ ਔਰਤ ਨਾਲ ਜਬਰ-ਜ਼ਨਾਹ ਕੀਤਾ। ਔਰਤ ਨਾਲ ਜਬਰ-ਜ਼ਨਾਹ ਹੋਇਆ, ਜਿਸ ਦਾ ਮੈਡੀਕਲ ਵੀ ਹੋਇਆ। ਮਾਮਲਾ ਅਦਾਲਤ ਵਿਚ ਪੈਂਡਿੰਗ ਹੈ, ਜਦਕਿ ਦੂਜਾ ਮੁਲਜ਼ਮ ਸੁਨੀਲ ਫੌਜੀ ਅਜੇ ਉਨ੍ਹਾਂ ਦੇ ਹੱਥ ਨਹੀਂ ਲੱਗਾ। ਉੱਤਰ ਪ੍ਰਦੇਸ਼ ਵਿਚ ਸੁਨੀਲ ਫੌਜੀ 'ਤੇ ਦਰਜਣਾਂ ਮਾਮਲੇ ਦਰਜ ਹਨ, ਜਿਸ ਦੀ ਸੂਚੀ ਮੰਗਵਾਈ ਜਾ ਰਹੀ ਹੈ।
ਜੇ. ਐੱਨ. ਯੂ. ਪ੍ਰੋਫੈਸਰ ਅਪੂਰਵਾਨੰਦ ਤੋਂ ਵਿਦਿਆਰਥੀਆਂ ਨੇ ਮੰਗੇ ਜਵਾਬ ਤਾਂ ਭੜਕੇ
NEXT STORY