ਅਬੋਹਰ(ਰਹੇਜਾ)-ਨਜ਼ਦੀਕੀ ਪਿੰਡ ਵਿਖੇ ਸਾਢੇ 11 ਸਾਲਾ ਨਾਬਾਲਗਾ ਨਾਲ ਰਿਸ਼ਤੇਦਾਰੀ 'ਚ ਦਾਦਾ ਲੱਗਦੇ 50 ਸਾਲਾ ਵਿਅਕਤੀ ਵੱਲੋਂ ਜਬਰ-ਜ਼ਨਾਹ ਕੀਤੇ ਜਾਣ ਦੇ ਮਾਮਲੇ 'ਚ ਪਿਛਲੇ 8 ਦਿਨਾਂ ਤੋਂ ਕੁੰਭਕਰਨੀ ਨੀਂਦ ਸੁੱਤੀ ਉਪਮੰਡਲ ਦੀ ਪੁਲਸ ਨੇ ਹਰਕਤ 'ਚ ਆਉਂਦੇ ਹੋਏ ਪੀੜਤ ਨਾਬਾਲਗਾ ਨੂੰ ਮੈਡੀਕਲ ਕਰਵਾਉਣ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਹੈ। ਹਸਪਤਾਲ 'ਚ ਮੌਜੂਦ ਪੀੜਤਾ ਦੀ ਮਾਂ ਨੇ ਦੱਸਿਆ ਕਿ ਪੰਜਾਬ ਕੇਸਰੀ ਤੇ ਜਗ ਬਾਣੀ 'ਚ ਇਸ ਸਬੰਧੀ ਖਬਰ ਪ੍ਰਕਾਸ਼ਿਤ ਹੋਣ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਆਂ ਮਿਲਣ ਦੀ ਆਸ ਬਣੀ ਹੈ। ਜ਼ਿਕਰਯੋਗ ਹੈ ਕਿ ਉਕਤ ਪੀੜਤਾ ਦੇ ਮਾਪਿਆਂ ਨੇ 21 ਮਾਰਚ 2018 ਨੂੰ ਥਾਣਾ ਖੂਈਆਂ ਸਰਵਰ 'ਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਜਾਂਚ ਕਰਨ ਅਤੇ ਹੋਰ ਡਿਊਟੀਆਂ 'ਚ ਵਿਅਸਤ ਹੋਣ ਦਾ ਬਹਾਨਾ ਬਣਾ ਕੇ ਕਥਿਤ ਦੋਸ਼ੀ ਨੂੰ ਬਚਾਉਣ 'ਚ ਜੁੱਟੀ ਰਹੀ। ਪੀੜਤਾ ਦੀ ਮਾਂ ਨੇ ਦੱਸਿਆ ਕਿ ਜੇਕਰ ਪੁਲਸ ਨੇ ਆਪਣੀ ਧੱਕੇਸ਼ਾਹੀ ਬੰਦ ਨਹੀਂ ਕੀਤੀ ਤਾਂ ਸ਼ਹਿਰ ਦੀਆਂ ਸਮਾਜ-ਸੇਵੀ ਸੰਸਥਾਵਾਂ, ਮਜ਼ਦੂਰ-ਕਿਸਾਨ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਤੋਂ ਲਾਪ੍ਰਵਾਹੀ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।
ਸੀ. ਬੀ. ਆਈ. ਟੀਮ ਦੀ ਛਾਪੇਮਾਰੀ ਦੌਰਾਨ ਐੱਫ. ਸੀ. ਆਈ. ਅਧਿਕਾਰੀਆਂ 'ਚ ਹੜਕੰਪ
NEXT STORY