ਲੁਧਿਆਣਾ(ਰਿਸ਼ੀ)- ਥਾਣਾ ਦੁੱਗਰੀ ਦੀ ਪੁਲਸ ਨੇ ਪੰਜਾਬ ਮਾਤਾ ਨਗਰ ਦੀ ਰਹਿਣ ਵਾਲੀ ਮਹਿਲਾ ਦੀ ਸ਼ਿਕਾਇਤ ’ਤੇ ਉਸ ਦੇ ਜੀਜਾ ਜਤਿੰਦਰ ਕੁਮਾਰ (40) ਨਿਵਾਸੀ ਅਨਮੋਲ ਕਾਲੋਨੀ ਖਿਲਾਫ ਧਾਰਾ-376 ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਗਤਾਰ ਸਿੰਘ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਉਕਤ ਦੋਸ਼ੀ ਨਾਲ 2 ਸਾਲ ਤੋਂ ਵਿਆਹੀ ਹੋਈ ਹੈ, ਜੋ ਕਿ ਦੋਵਾਂ ਦਾ ਦੂਜਾ ਵਿਆਹ ਹੈ। ਉਸ ਦੀ 17 ਸਾਲਾ ਬੇਟੀ 10ਵੀਂ ਪਾਸ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮਾਰਚ ਮਹੀਨੇ ਵਿਚ ਉਸ ਦੀ ਭੈਣ ਬੀਮਾਰ ਹੋਣ ਕਾਰਨ ਬੇਟੀ ਨੂੰ ਆਪਣੇ ਘਰ ਲੈ ਗਈ, ਜਿੱਥੇ ਉਕਤ ਦੋਸ਼ੀ ਜਬਰ-ਜ਼ਨਾਹ ਕਰਦਾ ਰਿਹਾ। 7 ਜੁਲਾਈ ਨੂੰ ਜਦ ਉਹ ਆਪਣੇ ਬੇਟੀ ਦੇ ਨਾਲ ਭੈਣ ਦੇ ਘਰ ਗਈ ਤਾਂ ਉਸ ਦੇ ਪੇਟ ਵਿਚ ਦਰਦ ਹੋਣ ਦੀ ਗੱਲ ਦੱਸੀ।
ਬੇਟੀ ਨੂੰ ਦਵਾਈ ਦਿਵਾਉਣ ਉਹ ਜਦ ਕਰਨੈਲ ਸਿੰਘ ਨਗਰ ਵਿਚ ਡਾਕਟਰ ਕੋਲ ਗਈ ਤਾਂ ਉਸ ਨੇ ਬੇਟੀ ਦੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ। ਪੁੱਛਣ ’ਤੇ ਬੇਟੀ ਨੇ ਦੱਸਿਆ ਕਿ ਉਸ ਦਾ ਮਾਸਡ਼ ਕਾਫੀ ਸਮੇਂ ਤੋਂ ਜ਼ਬਰਦਸਤੀ ਸਰੀਰਕ ਸਬੰਧ ਬਣਾ ਰਿਹਾ ਸੀ। ਪੁਲਸ ਅਨੁਸਾਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਭਾਕਿਯੂ (ਉਗਰਾਹਾਂ) ਨੇ ਫੂਕੀ ਸਰਕਾਰ ਦੀ ਅਰਥੀ
NEXT STORY