ਅਬੋਹਰ(ਸੁਨੀਲ)–ਥਾਣਾ ਬਹਾਵਵਾਲਾ ਦੀ ਪੁਲਸ ਨੇ ਇਕ ਨਾਬਾਲਗ ਲਡ਼ਕੀ ਦੇ ਬਿਆਨਾਂ ਦੇ ਆਧਾਰ ’ਤੇ ਬਠਿੰਡਾ ਜ਼ਿਲੇ ਦੇ ਪਿੰਡ ਭੁੱਚੋ ਮੰਡੀ ਵਾਸੀ ਇਕ ਨੌਜਵਾਨ ’ਤੇ ਉਸ ਨਾਲ 1 ਸਾਲ ਤੋਂ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਪਮੰਡਲ ਦੇ ਇਕ ਪਿੰਡ ਵਾਸੀ ਨਾਬਾਲਗ ਲਡ਼ਕੀ ਨੇ ਥਾਣਾ ਬਹਾਵਵਾਲਾ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਭੁੱਚੋ ਮੰਡੀ ਵਾਸੀ ਗੁਰਦੇਵ ਸਿੰਘ ਉਰਫ ਦੇਵ ਪੁੱਤਰ ਜਰਨੈਲ ਸਿੰਘ ਨੇ ਉਸ ਨਾਲ 1 ਸਾਲ ਤੱਕ ਜਬਰ-ਜ਼ਨਾਹ ਕੀਤਾ। ਪੁਲਸ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਾਜਾਇਜ਼ ਸ਼ਰਾਬ ਸਮੇਤ 2 ਕਾਬੂ
NEXT STORY