ਮੋਹਾਲੀ, (ਕੁਲਦੀਪ)-ਜ਼ਿਲਾ ਅਦਾਲਤ ਨੇ ਪਿਛਲੇ ਸਾਲ ਆਪਣੀ ਹੀ ਮਾਸੂਮ ਭਤੀਜੀ ਨਾਲ ਜਬਰ-ਜ਼ਨਾਹ ਕਰਨ ਵਾਲੇ ਕਲਯੁਗੀ ਚਾਚੇ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 20 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਉਸਨੂੰ ਚਾਰ ਮਹੀਨਿਅਾਂ ਦੀ ਸਜ਼ਾ ਹੋਰ ਭੁਗਤਣੀ ਪਵੇਗੀ। ਦੋਸ਼ੀ ਦਾ ਨਾਂ ਅਮਿਤ ਦੱਸਿਆ ਜਾਂਦਾ ਹੈ, ਜੋ ਕਿ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਜ਼ਿਲਾ ਸਹਿਜਾਨਪੁਰ ਦੇ ਪਿੰਡ ਖਮਰੀਆ ਦਾ ਰਹਿਣ ਵਾਲਾ ਹੈ ਤੇ ਇਧਰ ਜ਼ੀਰਕਪੁਰ 'ਚ ਪੀਰ ਮੁੱਛਲਾ ਸਥਿਤ ਹੈਰੀਟੇਜ ਅਪਾਰਟਮੈਂਟ ਦੇ ਨੇੜੇ ਝੁੱਗੀਆਂ ’ਚ ਰਹਿੰਦਾ ਸੀ। ਦੋਸ਼ੀ ਨੂੰ ਇਹ ਸਜ਼ਾ ਜ਼ਿਲਾ ਤੇ ਸੈਸ਼ਨਜ਼ ਜੱਜ ਅਰਚਨਾ ਪੁਰੀ ਦੀ ਅਦਾਲਤ ਵਲੋਂ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਚਾਈਲਡ ਹੈਲਪਲਾਈਨ ਵਲੋਂ ਜੁਲਾਈ 2017 ’ਚ ਜ਼ੀਰਕਪੁਰ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ, ਜਿਸ ’ਚ ਦੱਸਿਆ ਗਿਆ ਸੀ ਕਿ 6 ਸਾਲਾਂ ਦੀ ਬੱਚੀ ਦੀ ਮਾਤਾ ਦੀ ਮੌਤ ਹੋ ਚੁੱਕੀ ਸੀ। ਮਾਤਾ ਦੀ ਮੌਤ ਉਪਰੰਤ ਬੱਚੀ ਦਾ ਚਾਚਾ ਅਮਿਤ ਉਸਦਾ ਲਗਾਤਾਰ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀ। ਪੁਲਸ ਨੇ ਬੱਚੀ ਦਾ ਬਾਕਾਇਦਾ ਮੈਡੀਕਲ ਕਰਵਾਉਣ ਉਪਰੰਤ ਪੁਲਸ ਸਟੇਸ਼ਨ ਜ਼ੀਰਕਪੁਰ ’ਚ 26 ਜੁਲਾਈ 2017 ਨੂੰ ਬੱਚੀ ਦੇ ਚਾਚੇ ਅਮਿਤ ਖਿਲਾਫ਼ ਕੇਸ ਦਰਜ ਕਰ ਲਿਆ ਸੀ।
ਜਿਸਨੂੰ ਹੋਈ ਸੀ ਫਾਂਸੀ ਦੀ ਸਜ਼ਾ, ਉਸਨੂੰ ਸੀ. ਬੀ. ਆਈ. ਦੀ ਅਦਾਲਤ ਨੇ ਵੀ ਦਿੱਤਾ ਦੋਸ਼ੀ ਕਰਾਰ
NEXT STORY