ਜਲੰਧਰ, (ਰਾਜੇਸ਼)- 10ਵੀਂ ਕਲਾਸ ਦੀ ਨਾਬਾਲਿਗ ਲੜਕੀ ਨੂੰ ਭਜਾ ਕੇ ਉਸ ਨੂੰ ਮੁੰਬਈ ਲੈ ਕੇ ਜਾਣ ਵਾਲੇ ਨੌਜਵਾਨ ਨੂੰ ਥਾਣਾ 8 ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਮੁਲਜ਼ਮ ਨੌਜਵਾਨ ਦੇ ਖਿਲਾਫ ਪੁਲਸ ਨੇ ਪਹਿਲਾਂ ਲੜਕੀ ਨੂੰ ਭਜਾਉਣ ਦਾ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਅੱਜ ਲੜਕੀ ਦੇ ਬਿਆਨਾਂ 'ਤੇ ਜਬਰ-ਜ਼ਨਾਹ ਦੀ ਧਾਰਾ ਜੋੜ ਦਿੱਤੀ ਗਈ।
ਥਾਣਾ 8 ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਸਲੇਮਪੁਰ ਵਾਸੀ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਨਾਬਾਲਿਗ ਲੜਕੀ ਨੂੰ ਕਰਨ ਉਰਫ ਰਮੇਸ਼ ਪੁੱਤਰ ਸਰਬਜੀਤ ਵਾਸੀ ਬੇਅੰਤ ਪਾਰਕ ਫੋਕਲ ਪੁਆਇੰਟ ਜੋ ਆਟੋ ਚਾਲਕ ਹੈ, ਵਰਗਲਾ ਕੇ ਲੈ ਗਿਆ ਹੈ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੰਜੀਵ ਕੁਮਾਰ ਨੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ।
ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਲੜਕੀ ਨੂੰ ਭਜਾਉਣ ਵਾਲਾ ਨੌਜਵਾਨ ਮੁੰਬਈ ਵਿਚ ਆਪਣੇ ਦੋਸਤ ਦੇ ਘਰ ਹੈ, ਜਿਸ 'ਤੇ ਪੁਲਸ ਨੇ ਛਾਪਾ ਮਾਰ ਕੇ ਮੁੰਬਈ ਪੁਲਸ ਦੀ ਮਦਦ ਨਾਲ ਮੁਲਜ਼ਮ ਕਰਨ ਨੂੰ ਗ੍ਰਿਫਤਾਰ ਕਰ ਲਿਆ। ਕਰਨ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ ਤੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਗਿਆ। ਏ. ਐੱਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਕਰਨ ਉਰਫ ਰਮੇਸ਼ ਨੇ ਲੜਕੀ ਨੂੰ ਭਜਾਉਣ ਤੋਂ ਬਾਅਦ ਉਸ ਨੂੰ ਮੁੰਬਈ ਵਿਚ ਆਪਣੇ ਦੋਸਤ ਦੇ ਘਰ ਰੱਖਿਆ, ਜਿਸ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਛਾਪਾ ਮਾਰ ਕੇ ਉਸ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ।
ਪੰਜਾਬ-ਹਰਿਆਣਾ ਹਾਈ ਕੋਰਟ 'ਚ 3.40 ਲੱਖ ਤੋਂ ਵੱਧ ਮਾਮਲੇ ਪੈਂਡਿੰਗ : ਜਸਟਿਸ ਕੁਲਦੀਪ ਸਿੰਘ
NEXT STORY