ਲੁਧਿਆਣਾ (ਪੰਕਜ)- ਸ਼ਨੀਵਾਰ ਨੂੰ ਗਿੱਲ ਰੋਡ ਸਥਿਤ ਇਕ ਰਿਸੋਰਟ 'ਚ ਦਿਨ-ਦਿਹਾੜੇ ਹੋਈ ਸਾਬਕਾ ਕਾਂਗਰਸੀ ਸਰਪੰਚ ਰਾਜਵਿੰਦਰ ਸਿੰਘ ਗਰੇਵਾਲ ਉਰਫ ਰਵੀ ਖਵਾਜਕੇ ਦੀ ਹੱਤਿਆ ਦੀ ਸਾਜ਼ਿਸ਼ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ 'ਚ ਬੰਦ ਉਸਦੇ ਕੱਟੜ ਦੁਸ਼ਮਣ ਵੱਲੋਂ ਰਚੀ ਗਈ ਸੀ, ਜਿਸ ਲਈ ਮੋਗਾ ਦੇ ਸ਼ਾਰਪ ਸ਼ੂਟਰ ਨੂੰ ਹਾਇਰ ਕੀਤਾ ਗਿਆ ਸੀ। ਹਾਲਾਂਕਿ ਪੁਲਸ ਇਸ ਮਾਮਲੇ 'ਚ ਕੁਝ ਵੀ ਦੱਸਣ ਤੋਂ ਅਜੇ ਇਨਕਾਰ ਕਰ ਰਹੀ ਹੈ ਪਰ ਹੱਤਿਆ ਦੇ ਮਾਮਲੇ ਵਿਚ ਐੱਫ. ਆਈ. ਆਰ. ਵਿਚ ਜੇਲ ਵਿਚ ਬੰਦ ਹੋਰ ਦੋਸ਼ੀਆਂ ਦੀ ਨਾਮਜ਼ਦਗੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ।
ਅਸਲ 'ਚ ਹੱਤਿਆ ਕਾਂਡ ਦੋਹਰੀ ਦੁਸ਼ਮਣੀ ਦਾ ਨਤੀਜਾ ਹੈ, ਬੀਤੇ ਸਾਲ ਨਿਗਮ ਚੋਣਾਂ ਵਾਲੇ ਦਿਨ ਵਾਰਡ ਨੰ. 1 ਵਿਚ ਹੋਈ ਕਾਂਗਰਸੀ ਨੇਤਾ ਬੰਟੀ ਬਾਜਵਾ ਦੀ ਹੱਤਿਆ ਦੇ ਮਾਮਲੇ ਵਿਚ ਮੁੱਖ ਦੋਸ਼ੀ ਕਰਮਵੀਰ ਸਿੰਘ ਦੇ ਨਾਲ ਕਾਲਾ ਹਵਾਸ ਦਾ ਵੀ ਨਾਂ ਆਇਆ ਸੀ, ਜਿਸਦੀ ਪਹਿਲਾਂ ਤੋਂ ਹੀ ਰਵੀ ਖਵਾਜਕੇ ਅਤੇ ਉਸਦੇ ਭਰਾ ਸੰਦੀਪ ਨਾਲ ਕੱਟੜ ਦੁਸ਼ਮਣੀ ਸੀ, ਜੇਲ ਤੋਂ ਜ਼ਮਾਨਤ 'ਤੇ ਬਾਹਰ ਆਏ ਕਾਲਾ ਹਵਾਸ ਦੀ ਸਾਲ 2014 ਵਿਚ ਇਸੇ ਤਰ੍ਹਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਵਿਚ ਰਵੀ ਖਵਾਜਕੇ ਤੇ ਉਸਦੇ ਭਰਾ ਸੰਦੀਪ ਦਾ ਵੀ ਨਾਂ ਆਇਆ ਸੀ। ਹਾਲਾਂਕਿ ਜਾਂਚ ਉਪਰੰਤ ਪੁਲਸ ਨੇ ਰਵੀ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਸੀ, ਜਦੋਂਕਿ ਸੰਦੀਪ ਅਜੇ ਉਸ ਮਾਮਲੇ 'ਚ ਭਗੌੜਾ ਹੈ।
ਮ੍ਰਿਤਕ ਕਾਲਾ ਹਵਾਸ ਦਾ ਭਰਾ ਜੱਸੀ ਜੋ ਕਿ ਰਵੀ ਦੀ ਹੱਤਿਆ ਦੇ ਮਾਮਲੇ ਵਿਚ ਪੁਲਸ ਵੱਲੋਂ ਨਾਮਜ਼ਦ ਕੀਤਾ ਗਿਆ ਹੈ, ਲੰਬੇ ਸਮੇਂ ਤੋਂ ਭਰਾ ਦੀ ਹੱਤਿਆ ਦਾ ਬਦਲਾ ਲੈਣ ਦੀ ਫਿਰਾਕ ਵਿਚ ਸੀ, ਜਦੋਂ ਕਿ ਬੰਟੀ ਬਾਜਵਾ ਹੱਤਿਆ ਕਾਂਡ ਵਿਚ ਨਾਮਜ਼ਦ ਕਰਮਵੀਰ ਅਜੇ ਵੀ ਜੇਲ ਵਿਚ ਬੰਦ ਹੈ, ਉਧਰ ਮ੍ਰਿਤਕ ਦੇ ਕਰੀਬੀ ਦੋਸਤ ਸ਼ਿੰਦਾ ਸੰਗੋਵਾਲੀ 'ਤੇ ਕੁਝ ਸਮੇਂ ਪਹਿਲਾਂ ਕੋਹਾੜਾ ਦੇ ਨੇੜੇ ਖਤਰਨਾਕ ਬਦਮਾਸ਼ ਧਰਮਿੰਦਰ ਸਿੰਘ ਉਰਫ ਗੁਗਨੀ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ ਸੀ, ਇਸ ਕੇਸ ਦੀ ਪੈਰਵਾਈ ਵੀ ਰਵੀ ਹੀ ਕਰ ਰਿਹਾ ਸੀ, ਜਿਸ ਕਾਰਨ ਉਸਨੇ ਗੁਗਨੀ ਨਾਲ ਦੁਸ਼ਮਣੀ ਮੁੱਲ ਲੈ ਲਈ ਸੀ।
ਪੁਲਸ ਸੂਤਰਾਂ ਦੀ ਮੰਨੀਏ ਤਾਂ ਲੁਧਿਆਣਾ ਦੀ ਸੈਂਟਰਲ ਜੇਲ ਵਿਚ ਬੰਦ ਰਵੀ ਖਵਾਜਕੇ ਦੇ ਕੱਟੜ ਦੁਸ਼ਮਣਾਂ ਵੱਲੋਂ ਜੇਲ ਤੋਂ ਹੀ ਕਥਿਤ ਤੌਰ 'ਤੇ ਇਸ ਹੱਤਿਆ ਕਾਂਡ ਦੀ ਸਾਜ਼ਿਸ਼ ਰਚੀ ਗਈ ਸੀ ਅਤੇ ਇਸ ਸਬੰਧੀ ਕਾਲੇ ਹਵਾਸ ਦਾ ਭਰਾ ਜੱਸੀ ਇਕ ਕੜੀ ਬਣਿਆ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਮੋਗਾ ਦਾ ਸ਼ਾਰਪ ਸ਼ੂਟਰ ਦਵਿੰਦਰ ਨਾਲ ਸੰਪਰਕ ਬਣਾਇਆ ਗਿਆ, ਜਿਸ ਨੇ ਆਪਣੇ ਸਾਥੀ ਅਵਤਾਰ ਸਿੰਘ ਤੇ ਹੋਰਾਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਪੁਲਸ ਪੂਰੀ ਪਲਾਨਿੰਗ ਨਾਲ ਰਚੇ ਗਏ ਇਸ ਸਾਰੇ ਖੇਡ ਨੂੰ ਸੁਲਝਾਉਣ ਲਈ ਕਾਫੀ ਨੇੜੇ ਪਹੁੰਚ ਚੁੱਕੀ ਹੈ, ਘਟਨਾ ਦੀ ਵੀਡੀਓ ਫੁਟੇਜ ਸਮੇਤ ਫੋਨ ਕਾਲ ਦੀ ਡਿਟੇਲ ਸਮੇਤ ਕਈ ਪੁਖਤਾ ਸਬੂਤ ਬਰਾਮਦ ਕਰ ਚੁੱਕੀ ਪੁਲਸ ਨੇ ਕਤਲ 'ਚ ਸ਼ਾਮਲ ਕੁਝ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਹੈ। ਜਦੋਂ ਕਿ ਜਲਦੀ ਹੀ ਹੱਤਿਆ ਦੇ ਸੂਤਰ ਧਾਰਾਂ ਨੂੰ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਸਾਰੀ ਸਥਿਤੀ ਸਾਫ ਕੀਤੀ ਜਾਵੇਗੀ।
ਘੱਟ ਉਮਰ ਦੇ ਹਨ ਸਾਰੇ ਦੋਸ਼ੀ
ਇਸ ਵਾਰਦਾਤ ਦੀ ਸਾਜ਼ਿਸ਼ ਰਚਣ ਤੋਂ ਲੈ ਕੇ ਅੰਜਾਮ ਦੇਣ ਵਾਲੇ ਸਾਰੇ ਦੋਸ਼ੀ 20 ਤੋਂ 27 ਸਾਲ ਦੀ ਉਮਰ ਦੇ ਹਨ। ਅਪਰਾਧ ਦੀ ਦੁਨੀਆ ਵਿਚ ਨਾਂ ਦੀ ਦਹਿਸ਼ਤ ਬਣਾਉਣ ਦੇ ਚੱਕਰ 'ਚ ਨੌਜਵਾਨਾਂ ਵਿਚ ਖਾਕੀ ਤੇ ਕਾਨੂੰਨ ਦਾ ਖਤਮ ਹੁੰਦਾ ਡਰ ਗੰਭੀਰ ਵਿਸ਼ਾ ਹੈ। ਖਤਰਨਾਕ ਗੈਂਗਸਟਰ ਸੁੱਖਾ ਕਾਹਲਵਾਂ ਦੀ ਤਰ੍ਹਾਂ ਇਸ ਹੱਤਿਆ ਕਾਂਡ ਦਾ ਮੁੱਖ ਦੋਸ਼ੀ ਦਵਿੰਦਰ ਸੋਸ਼ਲ ਮੀਡੀਆ 'ਤੇ ਸ਼ਰੇਆਮ ਆਪਣੇ ਨਾਂ ਨਾਲ ਨਾ ਕਿ ਸਿਰਫ ਸ਼ਾਰਪ ਸ਼ੂਟਰ ਲਿਖ ਰਿਹਾ ਹੈ, ਬਲਕਿ ਉਸ ਦੇ ਸਾਥੀਆਂ ਵੱਲੋਂ ਹਥਿਆਰਾਂ ਨਾਲ ਖਿਚਵਾਈਆਂ ਫੋਟੋਆਂ ਬੇਖੌਫ ਸੋਸ਼ਲ ਮੀਡੀਆ 'ਤੇ ਪਾਈਆਂ ਹੋਈਆਂ ਹਨ।
ਕੈਪਟਨ ਨੂੰ ਹੁਣ ਤੀਜੀ ਵਾਰ ਬਾਹਰ ਕੱਢਾਂਗੇ : ਬਾਦਲ
NEXT STORY