ਲੁਧਿਆਣਾ(ਹਿਤੇਸ਼)-ਸਮਾਰਟ ਸਿਟੀ ਨਾਲ ਸਬੰਧਿਤ ਪ੍ਰਾਜੈਕਟਾਂ ਦੇ ਕਾਫੀ ਦੇਰ ਬਾਅਦ ਵੀ ਗਰਾਊਂਡ 'ਤੇ ਸ਼ੁਰੂ ਨਾ ਹੋਣ ਨੂੰ ਲੈ ਕੇ ਐੱਮ. ਪੀ. ਰਵਨੀਤ ਬਿੱਟੂ ਨੇ ਨਗਰ ਨਿਗਮ ਦੇ ਸਬੰਧਿਤ ਅਫਸਰਾਂ ਨੂੰ ਜੰਮ ਕੇ ਪਾਈ ਝਾੜ। ਇਥੋਂ ਤੱਕ ਕਿ ਲੇਟ-ਲਤੀਫੀ ਦੇ ਦੋਸ਼ ਵਿਚ ਜ਼ਿੰਮੇਦਾਰੀ ਤੈਅ ਕਰਕੇ ਕਾਰਵਾਈ ਲਈ ਕੇਂਦਰ ਤੇ ਰਾਜ ਸਰਕਾਰ ਨੂੰ ਸਿਫਾਰਿਸ਼ ਕਰਨ ਦੀ ਚਿਤਾਵਨੀ ਦੇ ਦਿੱਤੀ। ਬਿੱਟੂ ਨੇ ਸ਼ਹਿਰੀ ਵਿਕਾਸ ਨਾਲ ਜੁੜੀਆਂ ਕੇਂਦਰੀ ਯੋਜਨਾਵਾਂ ਦੀ ਪ੍ਰੋਗਰੈੱਸ ਰੀਵਿਊ ਕਰਨ ਦੇ ਨਾਂ 'ਤੇ ਵੀਰਵਾਰ ਨੂੰ ਜ਼ੋਨ ਡੀ ਦਫਤਰ ਸਰਾਭਾ ਨਗਰ ਵਿਚ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਮੇਅਰ ਬਲਕਾਰ ਸੰਧੂ, ਡੀ. ਸੀ. ਪ੍ਰਦੀਪ ਅਗਰਵਾਲ, ਵਿਧਾਇਕ ਭਾਰਤ ਭੂਸ਼ਨ ਆਸ਼ੂ, ਸੰਜੇ ਤਲਵਾੜ, ਕੁਲਦੀਪ ਸਿੰਘ ਆਦਿ ਵੀ ਸ਼ਾਮਲ ਹੋਏ। ਇਸ ਦੌਰਾਨ ਅਧਿਕਾਰੀਆਂ ਨੇ ਜਦੋਂ ਸਿਰਫ ਸਰਕਾਰੀ ਬਿਲਡਿੰਗਾਂ 'ਤੇ ਸੋਲਰ ਸਿਸਟਮ ਲਾਉਣ ਦਾ ਕੰਮ ਸ਼ੁਰੂ ਹੋਣ ਦੀ ਸਟੇਟਸ ਰਿਪੋਰਟ ਪੇਸ਼ ਕੀਤੀ ਤਾਂ ਬਿੱਟੂ ਭੜਕ ਗਏ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਲਈ ਪਹਿਲੇ 20 ਸ਼ਹਿਰਾਂ 'ਚ ਚੁਣਿਆ ਗਿਆ ਸੀ। ਉਸ ਵਿਚ ਸ਼ਾਮਲ ਕੀਤੇ ਗਏ ਬਾਕੀ ਸ਼ਹਿਰ ਇਸ ਤੋਂ ਕਾਫੀ ਅੱਗੇ ਨਿਕਲ ਗਏ ਹਨ ਪਰ ਲੁਧਿਆਣਾ ਨਾਲ ਸਬੰਧਿਤ ਪ੍ਰੋਜੈਕਟਾਂ ਦੀ ਹੁਣ ਤੱਕ ਡੀ. ਪੀ. ਆਰ. ਬਣਾਉਣ ਦਾ ਕੰਮ ਹੀ ਪੂਰਾ ਨਹੀਂ ਹੋ ਸਕਿਆ, ਜਿਸ ਨਾਲ ਲੋਕਾਂ ਨੂੰ ਕਿਸੇ ਸੁਵਿਧਾ ਦਾ ਲਾਭ ਨਹੀਂ ਮਿਲ ਰਿਹਾ। ਆਸ਼ੂ ਨੇ ਕਿਹਾ ਕਿ ਜੇਕਰ ਅਧਿਕਾਰੀ ਸਹੀ ਤਰੀਕੇ ਨਾਲ ਕੰਮ ਕਰਦੇ ਤਾਂ ਹਰ ਸਾਲ ਦੇ ਹਿਸਾਬ ਨਾਲ ਹੁਣ ਤੱਕ 300 ਕਰੋੜ ਮਿਲ ਜਾਂਦੇ ਪਰ ਇਥੇ ਹਰ ਪ੍ਰੋਜੈਕਟ ਨੂੰ ਲੈ ਕੇ ਅਫਸਰਾਂ ਦੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ। ਜਿਸ ਤੇ ਬਿੱਟੂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਰਟ ਸਿਟੀ ਦੇ ਪ੍ਰੋਜੈਕਟਾਂ ਦੀ ਗਰਾਊੁਂਡ ਤੇ ਵਿਜ਼ੀਬਿਲਟੀ ਲਿਆਉਣ ਲਈ ਡੱੈਡਲਾਈਨ ਤੈਅ ਕੀਤੀ ਜਾਵੇ, ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਹਰ ਮਹੀਨੇ ਰੀਵਿਊ ਮੀਟਿੰਗ ਕੀਤੀ ਜਾਵੇਗੀ। ਨਿਸ਼ਾਨੇ 'ਤੇ ਰਹੇ ਟੈਕਨੀਕਲ ਅਡਵਾਈਜ਼ਰ ਤੇ ਸੀ. ਵੀ. ਓ. : ਨਗਰ ਨਿਗਮ ਅਧਿਕਾਰੀਆਂ ਨੇ ਪ੍ਰੋਜੈਕਟਾਂ ਨੂੰ ਲੈ ਕੇ ਹੋਈ ਦੇਰੀ ਦੇ ਮਾਮਲੇ ਵਿਚ ਆਪਣੇ ਬਚਾਅ ਲਈ ਪਹਿਲਾਂ ਕੰਸਲਟੈਂਟ ਕੰਪਨੀ ਦੇ ਪ੍ਰੋਜੈਕਟ ਡਾਇਰੈਕਟਰ ਵੱਲੋਂ ਅਸਤੀਫਾ ਦੇਣ ਦਾ ਬਹਾਨਾ ਬਣਾਇਆ ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਜ਼ਿਆਦਾ ਅਸਰ ਨਹੀਂ ਦਿਖਾ ਸਕੀ, ਕਿਉਂਕਿ ਉਸ ਅਧਿਕਾਰੀ ਨੇ ਕੁਝ ਦਿਨ ਪਹਿਲਾਂ ਹੀ ਕੰਮ ਛੱਡਿਆ ਹੈ ਅਤੇ ਉਸ ਦੀ ਜਗ੍ਹਾ ਨਵੇਂ ਅਧਿਕਾਰੀ ਦੀ ਨਿਯੁਕਤੀ ਵੀ ਹੋ ਗਈ ਹੈ। ਇਸ 'ਤੇ ਨਗਰ ਨਿਗਮ ਦੇ ਅਫਸਰਾਂ ਨੇ ਸਿੱਧਾ ਸੀ. ਐੱਮ. ਦੇ ਟੈਕਨੀਕਲ ਅਡਵਾਈਜ਼ਰ ਤੇ ਲੋਕਲ ਬਾਡੀਜ਼ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ 'ਤੇ ਨਿਸ਼ਾਨਾ ਲਾਇਆ। ਉਨ੍ਹਾਂ ਸਾਫ ਕਿਹਾ ਕਿ ਡੀ. ਪੀ. ਆਰ. ਫਾਈਨਲ ਕਰਨ ਦਾ ਕੰਮ ਟੈਕਨੀਕਲ ਅਡਵਾਈਜ਼ਰ ਦੇ ਲੈਵਲ 'ਤੇ ਲਟਕਿਆ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਪ੍ਰੋਜੈਕਟਾਂ 'ਤੇ ਟੈਂਡਰ ਨਹੀਂ ਲੱਗ ਰਹੇ। ਇਸ ਦੇ ਇਲਾਵਾ ਜਿਨ੍ਹਾਂ ਪ੍ਰੋਜੈਕਟਾਂ ਦੇ ਟੈਂਡਰ ਲਾਏ ਗਏ, ਦੀ ਸਿੰਗਲ ਪੇਸ਼ਕਸ ਆਉਣ ਦੇ ਮੁੱਦੇ 'ਤੇ ਸੀ.ਵੀ.ਓ. ਵੱਲੋਂ ਇਤਰਾਜ਼ ਲਾ ਦਿੱਤੇ ਗਏ, ਜਿਸ ਨੂੰ ਲੈ ਕੇ ਐੱਮ. ਪੀ. ਤੇ ਵਿਧਾਇਕਾਂ ਨੇ ਵੀ ਟੈਕਨੀਕਲ ਅਡਵਾਈਜ਼ਰ ਤੇ ਸੀ. ਵੀ. ਓ. ਖਿਲਾਫ ਜੰਮ ਕੇ ਭੜਾਸ ਕੱਢੀ ਅਤੇ ਵਰਕਿੰਗ ਨੂੰ ਲੈ ਕੇ ਸਰਕਾਰ ਕੋਲ ਰਿਪੋਰਟ ਪਹੁੰਚਾ ਕੇ ਸਮੱਸਿਆਵਾਂ ਹੱਲ ਕਰਵਾਉਣ ਦੀ ਗੱਲ ਕਹੀ।
ਇਹ ਹਨ ਅੱਧ-ਵਿਚਾਲੇ ਲਟਕੇ ਪ੍ਰਾਜੈਕਟ
r ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ
r ਪੱਖੋਵਾਲ ਰੋਡ ਰੇਲਵੇ ਕ੍ਰਾਸਿੰਗ 'ਤੇ ਪੁਲ
r ਸਮਾਰਟ ਮਲਹਾਰ ਰੋਡ, ਸਾਈਕਲ ਟਰੈਕ
r ਨਹਿਰੀ ਪਾਣੀ ਨੂੰ ਪੀਣ ਯੋਗ ਬਣਾਉਣਾ
r ਆਰਤੀ ਚੌਕ ਨੇੜੇ ਅੰਡਰ ਗਰਾਊੁਂਡ ਪਾਰਕਿੰਗ ਬਣਾਉਣਾ
r ਘੁਮਾਰ ਮੰਡੀ ਤੇ ਸਰਾਭਾ ਨਗਰ ਮਾਰਕੀਟ ਦੀ ਕਾਇਆਕਲਪ
r ਕੰਸਟ੍ਰਕਸ਼ਨ ਐਂਡ ਡੇਮੋਲੇਸ਼ਨ ਵੈਸਟ ਮੈਨੇਜਮੈਂਟ ਪਲਾਂਟ
r ਕਾਰਕਸ ਯੂਟੇਲਾਈਜੇਸ਼ਨ ਪਲਾਂਟ
r ਮਾਡਰਨ ਸਲਾਟਰ ਹਾਊਸ
ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਲੜਕੇ ਨੇ ਲਾਇਆ ਫਾਹਾ, ਮੌਤ
NEXT STORY