ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸੇ ਤਰ੍ਹਾਂ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਵੀ ਆਪਣੀ ਵੋਟ ਪਾਈ। ਦੱਸਣਯੋਗ ਹੈ ਕਿ ਲੁਧਿਆਣ ਜ਼ਿਲ੍ਹੇ ਦੇ ਆਤਮ ਨਗਰ ਹਲਕੇ 'ਚ ਹੁਣ ਤੱਕ 43.50 ਫ਼ੀਸਦੀ ਵੋਟਾਂ ਪਈਆਂ ਹਨ, ਜਦੋਂ ਕਿ ਦਾਖਾ 'ਚ 50.72 ਫ਼ੀਸਦੀ, ਗਿੱਲ 'ਚ 40.20 ਫ਼ੀਸਦੀ, ਜਗਰਾਓਂ 'ਚ 45.94 ਫ਼ੀਸਦੀ ਵੋਟਾਂ ਪਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵੋਟਾਂ ਪੈਣ ਦੌਰਾਨ ਡੇਰਾ ਸੱਚਾ ਸੌਦਾ ਬਾਰੇ CM ਚੰਨੀ ਦਾ ਵੱਡਾ ਬਿਆਨ ਆਇਆ ਸਾਹਮਣੇ (ਵੀਡੀਓ)
ਇਸੇ ਤਰ੍ਹਾਂ ਖੰਨਾ 'ਚ 46 ਫ਼ੀਸਦੀ ਵੋਟਾਂ, ਜਦੋਂ ਕਿ ਲੁਧਿਆਣਾ ਸੈਂਟਰਲ 'ਚ 39 ਫ਼ੀਸਦੀ, ਲੁਧਿਆਣਾ ਈਸਟ 'ਚ 41.05 ਫ਼ੀਸਦੀ, ਲੁਧਿਆਣਾ ਨਾਰਥ 'ਚ 43 ਫ਼ੀਸਦੀ, ਲੁਧਿਆਣਾ ਸਾਊਥ 'ਚ 39.60 ਫ਼ੀਸਦੀ, ਪਾਇਲ 'ਚ 49.40 ਫ਼ੀਸਦੀ, ਰਾਏਕੋਟ 'ਚ 49.10 ਫ਼ੀਸਦੀ, ਸਾਹਨੇਵਾਲ 'ਚ 49 ਫ਼ੀਸਦੀ ਅਤੇ ਸਮਰਾਲਾ 'ਚ 55.40 ਫ਼ੀਸਦੀ ਵੋਟਾਂ ਪਈਆਂ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ 2022 : ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਪੋਲਿੰਗ ਬੂਥ 'ਤੇ ਪੁੱਜੀ ਲਾੜੀ, ਪਾਈ ਵੋਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਣਾਂ ਦੌਰਾਨ ਬਠਿੰਡਾ ’ਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਜ਼ਬਰਦਸਤ ਝੜਪ, ਚੱਲੀਆਂ ਗੋਲ਼ੀਆਂ
NEXT STORY