ਲੁਧਿਆਣਾ (ਹਿਤੇਸ਼) : ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੇ ਲਪੇਟੇ 'ਚ ਲੈ ਲਿਆ ਹੈ ਅਤੇ ਸੂਬੇ 'ਚ ਕੋਰੋਨਾ ਵਾਇਰਸ ਕਾਰਨ ਦਿਨੋਂ-ਦਿਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਜਿਹੜੇ ਲੋਕਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਂਦਾ ਹੈ, ਉਨ੍ਹਾਂ ਨੂੰ ਤਾਂ ਸਿਵਲ ਹਸਪਤਾਲਾਂ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਪਰ ਜਿਹੜੇ ਲੋਕਾਂ ਦੀ ਰਿਪੋਰਟ ਨੈਗੇਟਿਵ ਆ ਜਾਂਦੀ ਹੈ, ਉਨ੍ਹਾਂ ਨਾਲ ਵੀ ਹਸਪਤਾਲ ਵਲੋਂ ਬੁਰਾ ਸਲੂਕ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ 3 ਹੋਰ ਕੇਸ ਪਾਜ਼ੇਟਿਵ, ਵਧਿਆ ਕੋਰੋਨਾ ਦਾ ਕਹਿਰ
ਇਨ੍ਹਾਂ ਲੋਕਾਂ ਨੂੰ ਹਸਪਤਾਲ ਚੁੱਕ ਕੇ ਤਾਂ ਫਟਾਫਟ ਲੈ ਆਇਆ ਜਾਂਦਾ ਹੈ ਪਰ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਡਾਕਟਰ ਉਨ੍ਹਾਂ ਦੀ ਬਾਤ ਹੀ ਨਹੀਂ ਪੁੱਛਦੇ ਅਤੇ ਅਜਿਹੇ ਲੋਕਾਂ ਨੂੰ ਕਰਫਿਊ ਦੌਰਾਨ ਆਪਣੇ ਸਾਧਨਾਂ 'ਤੇ ਹੀ ਘਰ ਜਾਣਾ ਪੈਂਦਾ ਹੈ। ਇਸ ਗੱਲ ਦਾ ਭੇਤ ਸੰਸਦ ਮੈਂਬਰ ਰਵਨੀਤ ਬਿੱਟੂ ਵਲੋਂ ਆਪਣੇ ਫੇਸਬੁੱਕ ਪੇਜ਼ 'ਤੇ ਖੋਲ੍ਹਿਆ ਗਿਆ ਹੈ। ਰਵਨੀਤ ਬਿੱਟੂ ਨੇ ਲਿਖਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਲੁਧਿਆਣਾ ਦੇ ਪਿੰਡ ਚੌਂਕੀਮਾਨ ਦੇ ਵਸਨੀਕ ਅਲੀ ਹਸਨ ਅਤੇ ਉਸ ਦੇ ਪਰਿਵਾਰ ਦੇ 10 ਹੋਰ ਮੈਂਬਰਾਂ ਨੂੰ ਸਿਵਲ ਹਸਪਤਾਲ ਵਿਖੇ ਜਾਂਚ ਲਈ ਲਿਆਇਆ ਗਿਆ ਸੀ, ਜਿਸ ਦੌਰਾਨ ਅਲੀ ਹਸਨ ਜਾਂਚ ਦੌਰਾਨ ਪਾਜ਼ੇਟਿਵ ਪਾਇਆ ਗਿਆ ਪਰ ਉਸ ਦੇ ਪਰਿਵਾਰਕ ਮੈਂਬਰ ਨੈਗੇਟਿਵ ਪਾਏ ਗਏ। ਇਨ੍ਹਾਂ ਬਾਕੀ ਮੈਂਬਰਾਂ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਆਪਣੇ ਪੱਧਰ 'ਤੇ ਵਾਪਸ ਉਨ੍ਹਾਂ ਦੇ ਵਸਨੀਕ ਪਿੰਡ ਪਹੁੰਚਾਇਆ ਜਾਣਾ ਸੀ, ਜੋ ਕਿ ਸਿਵਲ ਹਸਪਤਾਲ ਵਲੋਂ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਮਰੀ ਮਨੁੱਖਤਾ : ਹੁਣ ਜਲੰਧਰ 'ਚ ਵੀ ਨਹੀਂ ਹੋਣ ਦਿੱਤਾ ਮ੍ਰਿਤਕ ਦਾ ਅੰਤਿਮ ਸੰਸਕਾਰ (ਤਸਵੀਰਾਂ)
ਇਨ੍ਹਾਂ ਮੈਂਬਰਾਂ ਨੂੰ ਲੌਕ ਡਾਊਨ ਦੌਰਾਨ ਆਪਣੇ ਸਾਧਨਾਂ ਰਾਹੀਂ ਵਾਪਸ ਜਾਣਾ ਪਿਆ, ਜਿਸ ਕਾਰਨ ਇਨ੍ਹਾਂ ਲੋਕਾਂ 'ਚ ਰੋਸ ਪਾਇਆ ਗਿਆ ਹੈ। ਰਵਨੀਤ ਬਿੱਟੂ ਨੇ ਇਸ ਕਮੀ ਅਤੇ ਅਣਗਹਿਲੀ ਲਈ ਖਿਮਾ ਮੰਗੀ ਹੈ ਅਤੇ ਕਿਹਾ ਹੈ ਕਿ ਅਲੀ ਹਸਨ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਹੋਈ ਪਰੇਸ਼ਾਨੀ ਲਈ ਜ਼ਿੰਮੇਵਾਰ ਡਾਕਟਰ ਖਿਲਾਫ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰਾ ਦਿਨ ਜ਼ਿਲਾ ਪ੍ਰਸ਼ਾਸਨ ਜਾਂਚ ਲਈ ਲਿਆਂਦੇ ਜਾ ਰਹੇ ਵਿਅਕਤੀਆਂ ਨੂੰ ਨੈਗੇਟਿਵ ਪਾਏ ਜਾਣ 'ਤੇ ਆਪਣੇ ਪੱਧਰ 'ਤੇ ਵਾਪਸ ਘਰ ਪਹੁੰਚਾਉਣ ਲਈ ਜੁੱਟਿਆ ਰਿਹਾ। ਰਵਨੀਤ ਬਿੱਟੂ ਨੇ ਕਿਹਾ ਕਿ ਇਸ ਲਈ ਲੌਕ ਡਾਊਨ ਦੌਰਾਨ ਪੱਕੇ ਤੌਰ 'ਤੇ ਗੀਤਾ ਕਟਾਰੀਆ, ਸੀਨੀਅਰ ਮੈਡੀਕਲ ਅਫਸਰ ਨੂੰ ਤਾਇਨਾਤ ਕੀਤਾ ਗਿਆ ਹੈ। ਰਵਨੀਤ ਬਿੱਟੂ ਨੇ ਲਿਖਿਆ ਹੈ ਕਿ ਉਹ ਮੁੱਖ ਮੰਤਰੀ, ਪੰਜਾਬ ਦਾ ਦਿਲੋਂ ਧੰਨਵਾਦ ਕਰਦੇ ਹਨ ਕਿ ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ, ਲੁਧਿਆਣਾ ਵਿਖੇ ਵਾਇਰਲ ਲੋਡ ਟੈਸਟਿੰਗ ਲੈਬ ਸ਼ੁਰੂ ਹੋਣ ਜਾ ਰਹਾ ਹੀ।
ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਕਾਰਨ ਪਹਿਲੀ ਮੌਤ ਹੋਣ ਤੋਂ ਬਾਅਦ ਸਹਿਮੇ ਲੋਕ, ਵੀਡੀਓ 'ਚ ਦੇਖੋ ਮਿੱਠਾ ਬਾਜ਼ਾਰ ਦੇ ਹਾਲਾਤ
ਲੁਧਿਆਣਾ 'ਚ 15 ਸਾਲਾ ਨੌਜਵਾਨ ਕੋਰੋਨਾ ਪਾਜ਼ੀਟਿਵ, ਗਿਣਤੀ 8 ਤੱਕ ਪਹੁੰਚੀ
NEXT STORY