ਬਾਰਨ, (ਇੰਦਰ ਖਰੋਡ਼)- ਪਟਿਆਲਾ-ਸਰਹਿੰਦ ਰੋਡ ’ਤੇ ਪਿੰਡ ਕਸਿਆਣਾ ਨੇਡ਼ੇ ਇਕ ਨੌਜਵਾਨ ਦੀ ਲਾਸ਼ ਮੇਨ ਸਡ਼ਕ ਤੋਂ 20 ਮੀਟਰ ਦੀ ਦੂਰੀ ’ਤੇ ਕੱਚੇ ਰਸਤੇ ਵਿਚ ਪਈ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜਰਨੈਲ ਸਿੰਘ ਪੁੱਤਰ ਚੰਦ ਸਿੰਘ ਵਾਸੀ ਪਿੰਡ ਫੱਗਣ ਮਾਜਰਾ ਪਟਿਆਲਾ ਵਜੋਂ ਹੋਈ ਹੈ। ਨੌਜਵਾਨ ਦੇ ਸਿਰ ਵਿਚ ਸੱਟ ਲੱਗੀ ਹੋਈ ਹੈ। ਨੇੜਿਓਂ ਹੀ ਉਸ ਦਾ ਮੋਟਰਸਾਈਕਲ ਮਿਲਿਆ ਹੈ। ਥਾਣਾ ਅਨਾਜ ਮੰਡੀ ਦੀ ਪੁਲਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਰਾਜਿੰਦਰਾ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ। ਮੌਕੇ ’ਤੇ ਡੀ. ਐੈੱਸ. ਪੀ. ਵਿਰਕ, ਥਾਣਾ ਇੰਚਾਰਜ ਹੈਰੀ ਬੋਪਾਰਾਏ ਅਤੇ ਚੌਕੀ ਫੱਗਣ ਮਾਜਰਾ ਦੇ ਇੰਚਾਰਜ ਗੁਰਪਿੰਦਰ ਸਿੰਘ ਮੌਜੂਦ ਸਨ। ਡਾਕਟਰਾਂ ਅਨੁਸਾਰ ਨੌਜਵਾਨ ਦੀ ਮੌਤ ਸਿਰ ਵਿਚ ਸੱਟ ਲੱਗਣ ਕਾਰਨ ਹੋਈ ਹੈ। ਸਰੀਰ ’ਤੇ ਹੋਰ ਕਿਸੇ ਕਿਸਮ ਦੀ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਪੁਲਸ ਵੱਲੋਂ ਪਤਾ ਲਾਇਆ ਜਾ ਰਿਹਾ ਹੈ ਕਿ ਜੇਕਰ ਮੌਤ ਸਡ਼ਕ ਹਾਦਸੇ ਕਾਰਨ ਹੋਈ ਹੈ ਤਾਂ ਮ੍ਰਿਤਕ ਦੀ ਲਾਸ਼ ਸਡ਼ਕ ਤੋਂ 20 ਮੀਟਰ ਦੀ ਦੂਰੀ ’ਤੇ ਕੱਚੇ ਰਸਤੇ ਵਿਚ ਕਿਵੇਂ ਚਲੀ ਗਈ? ਚੌਕੀ ਇੰਚਾਰਜ ਗੁਰਪਿੰਦਰ ਸਿੰਘ ਨੇ ਕਿਹਾ ਕਿ ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ।
ਪੰਜਾਬ ਪੁਲਸ ਤੇ ਅਧਿਕਾਰੀਆਂ ਦਾ ਅਕਸ ਖਰਾਬ ਕਰਨ ਵਾਲਿਆਂ ਖਿਲਾਫ਼ ਹੋਵੇਗਾ ਕਾਨੂੰਨੀ ਐਕਸ਼ਨ : ਅਰੋੜਾ
NEXT STORY