ਮਾਲੇਰਕੋਟਲਾ (ਜ਼ਹੂਰ)—ਪੰਜਾਬ ਉਰਦੂ ਅਕਾਦਮੀ ਦੇ ਸਕੱਤਰ ਡਾ. ਰੁਬੀਨਾ ਸ਼ਬਨਮ ਦੀ ਅਗਵਾਈ 'ਚ ਅਕਾਦਮੀ ਤਰੱਕੀ ਦੀਆਂ ਬੁਲੰਦੀਆਂ ਛੂਹ ਰਹੀ ਹੈ। ਅਕਾਦਮੀ ਵੱਲੋਂ ਕਰਵਾਇਆ ਗਿਆ ਪਹਿਲਾ ਇਤਿਹਾਸਕ 'ਤਮਸ਼ੀਲੀ ਮੁਸ਼ਾਇਰਾ' ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ, ਜਿਸ 'ਚ ਅਕਾਦਮੀ ਦੀ ਉਪ ਚੇਅਰਪਰਸਨ ਅਤੇ ਰਾਜ ਮੰਤਰੀ ਸਮਾਜਿਕ ਸੁਰੱਖਿਆ, ਮਹਿਲਾ ਬਾਲ ਵਿਕਾਸ ਵਿਭਾਗ ਪੰਜਾਬ ਮੈਡਮ ਰਜ਼ੀਆ ਸੁਲਤਾਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਨ੍ਹਾਂ ਅਕਾਦਮੀ ਵੱਲੋਂ ਅਰੰਭੀਆਂ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਭਰਪੂਰ ਸਹਿਯੋਗ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਪੰਜਾਬ 'ਚ ਉਰਦੂ ਦੀ ਤਰੱਕੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਇਸ ਯਾਦਗਾਰੀ ਇਤਿਹਾਸਕ ਮੁਸ਼ਾਇਰੇ ਦੀ ਪ੍ਰਧਾਨਗੀ ਬੀਬੀ ਜੈਨਬ ਅਖਤਰ ਵੱਲੋਂ ਅਦਾ ਕੀਤੀ ਗਈ । ਅਕਾਦਮੀ ਦੀ ਸਕੱਤਰ ਡਾਕਟਰ ਰੁਬੀਨਾ ਸ਼ਬਨਮ ਨੇ ਆਏ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ । ਇਸ 'ਤਮਸ਼ੀਲੀ ਮੁਸ਼ਾਇਰੇ' ਵਿਚ ਅਜ਼ਹਰ ਇਕਬਾਲ ਨੇ ਡਾ. ਅਲੱਮਾ ਇਕਬਾਲ, ਉਸਤਾਦ ਅਸਦ ਉਲਹਾ (ਜਿਗਰ ਮੁਰਾਦਾਬਾਦੀ), ਅਬਦੁਲ ਹਮੀਦ (ਮਜ਼ਰੂਹ ਸੁਲਤਾਨਪੁਰੀ), ਸੱਯਦ ਮੁਸੱਰਤ ਅਲੀ (ਵਸੀਮ ਵਰੈਲਵੀ, ਬਸ਼ੀਰ ਬਦਰ), ਨਿਆਜ਼ ਫਾਤਿਮਾ (ਜ਼ੋਹਰਾ ਨਿਗਾਹ), ਕੁਤਬਉਦੀਨ ਵਹਾਦੀ (ਫਨਾਹ ਨਿਜ਼ਾਮੀ), ਆਸਿਫ ਅਲੀ (ਕਲੀਮ ਆਜਿਜ਼), ਜਾਵੇਦ ਹੁਸੈਨ (ਕੈਫ ਭੁਪਾਲੀ), ਸੀਮਾ ਕਿਦਵਈ (ਪ੍ਰਵੀਨ ਸ਼ਾਕਿਰ), ਮੁਬੱਸ਼ਰ ਮੀਆ (ਸਾਗਰ ਖਿਆਮੀ), ਹੁਦਾ ਸੱਯਦ (ਕਿਸ਼ਵਰ ਨਾਹਿਦ), ਮਸਊਦ ਮੁਫਤੀ (ਬੋਗਸ ਹੈਦਰਾਬਾਦੀ), ਡਾਕਟਰ ਮੁਹੰਮਦ ਰਫੀ (ਜ਼ੀਨਤ ਉਲਹਾ ਜਾਵੇਦ, ਵਸੀਮ ਬਰੈਲਵੀ, ਬਸ਼ੀਰ ਬਦਰ) ਸ਼ਾਇਰਾਂ ਦੀਆਂ ਤਮਸ਼ੀਲਾਂ ਪੇਸ਼ ਕਰਦਿਆਂ ਹੋਇਆਂ ਆਪਣੇ ਕਲਾਮ ਹਾਜ਼ਰੀਨ ਦੇ ਰੂ-ਬ-ਰੂ ਕੀਤੇ।
ਇਸ ਮੌਕੇ ਜਨਾਬ ਵਾਜ਼ਿਦ ਅਲੀ, ਜ਼ਿਲਾ ਅਦਾਲਤ ਲੁਧਿਆਣਾ ਦੇ ਪ੍ਰਸਿੱਧ ਵਕੀਲ ਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਐਡਵੋਕੇਟ ਇਜਾਜ਼ ਆਲਮ, ਐਡਵੋਕੇਟ ਤਨਵੀਰ ਰਾਵਤ, ਨਗਰ ਕੌਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੌਜੀ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕੌਂਸਲਰ ਫਾਰੂਕ ਅਨਸਾਰੀ, ਐਡਵੋਕੇਟ ਰਾਜੇਸ਼ ਰਿਖੀ ਆਦਿ ਹਾਜ਼ਰ ਸਨ।
ਗ੍ਰੰਥੀ ਸਿੰਘ ਨੂੰ ਗੁਰਦੁਆਰੇ 'ਚੋਂ ਕੱਢਣ ਦਾ ਮਾਮਲਾ ਗਰਮਾਇਆ
NEXT STORY