ਨਵੀਂ ਦਿੱਲੀ (ਵੈਬ ਡੈਸਕ)— ਮੋਦੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਬੁੱਧਵਾਰ ਨੂੰ ਹੋਵੇਗੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਸਰਕਾਰ ਦੇ ਰੋਡ ਮੈਪ ਬਾਰੇ ਮੰਤਰੀਆਂ ਨੂੰ ਦਸ ਸਕਦੇ ਹਨ। ਸੂਤਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਗਲਵਾਰ ਦੱਸਿਆ ਕਿ ਪ੍ਰਧਾਨ ਮੰਤਰੀ ਮੰਤਰਾਲੇ ਨੂੰ ਚਲਾਉਣ 'ਚ ਸੂਬਾਈ ਮੰਤਰੀਆਂ ਦੀ ਭੂਮਿਕਾ ਨੂੰ ਰੇਖਾ ਅੰਕਿਤ ਕਰ ਸਕਦੀ ਹੈ। ਉਹ ਕੈਬਨਿਟ ਮੰਤਰੀਆਂ ਨੂੰ ਆਪਣੇ ਸਹਾਇਕਾਂ ਨੂੰ ਲੋੜੀਂਦੀਆਂ ਜ਼ਿੰਮੇਵਾਰੀਆਂ ਦੇਣ ਲਈ ਕਹਿ ਸਕਦੇ ਹਨ। ਸਰਕਾਰ ਦੇ ਅਗਲੇ 5 ਸਾਲ ਲਈ ਕਾਰਜਯੋਜਨਾ 'ਤੇ ਵੀ ਚਰਚਾ ਹੋ ਸਕਦੀ ਹੈ।
ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ?
ਪੰਜਾਬ ਨੈਸ਼ਨਲ ਬੈਂਕ ਨੂੰ ਲਗਭਗ 13 ਹਜ਼ਾਰ ਕਰੋੜ ਦਾ ਚੂਨਾ ਲਾਉਣ ਵਾਲੇ ਭਗੌੜੇ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ 'ਤੇ ਫੈਸਲਾ ਬੁੱਧਵਾਰ ਸਵੇਰੇ 10 ਵਜੇ ਆਵੇਗਾ। ਲੰਡਨ ਦੇ ਰਾਇਲ ਕੋਰਟਸ ਆਫ ਜਸਟਿਸ ਵਿਚ ਮੰਗਲਵਾਰ ਨੂੰ ਸੁਣਵਾਈ ਪੂਰੀ ਹੋ ਗਈ। ਇਸ ਤੋਂ ਪਹਿਲਾਂ ਵੈਸਟਮਿੰਸਟਰ ਕੋਰਟ ਲਗਾਤਾਰ ਤਿੰਨ ਵਾਰ ਉਸਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਚੁੱਕੀ ਹੈ। ਨੀਰਵ ਨੂੰ 19 ਮਾਰਚ ਨੂੰ 13 ਹਜ਼ਾਰ ਕਰੋੜ ਦੇ ਘਪਲੇ ਦੇ ਦੋਸ਼ ਵਿਚ ਸਕਾਟਲੈਂਡ ਯਾਰਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਆਂਧਰਾ ਪ੍ਰਦੇਸ਼ ਵਿਧਾਨ ਸਭਾ ਦਾ ਸੈਸ਼ਨ ਅੱਜ ਹੋਵੇਗਾ ਸ਼ੁਰੂ
ਆਂਧਰਾ ਪ੍ਰਦੇਸ਼ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਅੱਜ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਾਬਤ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਅੱਜ ਨਵੇਂ ਮੈਂਬਰ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਮੁੱਖ ਮੰਤਰੀ ਬਣਨ ਤੋਂ ਬਾਅਦ ਵਾਈ.ਐੱਸ. ਜਗਨ ਮੋਹਨ ਰੈੱਡੀ ਪਹਿਲੀ ਵਾਰ ਵਿਧਾਨ ਸਭਾ 'ਚ ਸ਼ਾਮਲ ਹੋਣਗੇ।
ਰਾਏਬਰੇਲੀ ਦੌਰੇ 'ਤੇ ਸੋਨੀਆ ਗਾਂਧੀ
ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਲੋਕ ਸਭਾ ਚੋਣ 'ਚ ਮਿਲੀ ਜਿੱਤ ਲਈ ਧੰਨਵਾਦ ਕਰਨ ਲਈ ਅੱਜ ਆਪਣੇ ਸੰਸਦੀ ਖੇਤਰ ਰਾਏਬਰੇਲੀ ਜਾਣਗੀ। ਪਾਰਟੀ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਸੋਨੀਆ ਗਾਂਧੀ ਬੁੱਧਵਾਰ ਸਵੇਰੇ ਰਾਏਬਰੇਲੀ ਪਹੁੰਚਣਗੀ ਤੇ ਬਾਅਦ 'ਚ ਉਹ ਇਕ ਜਨਸਭਾ ਕਰ ਜਿੱਤ ਦਿਵਾਉਣ ਲਈ ਮਤਦਾਤਾਵਾਂ ਦਾ ਧੰਨਵਾਦ ਕਰਨਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਪਾਕਿਸਤਾਨ ਬਨਾਮ ਆਸਟਰੇਲੀਆ (ਵਿਸ਼ਵ ਕੱਪ-2019)
ਹਾਕੀ : ਐੱਫ. ਆਈ. ਐੱਚ. ਹਾਕੀ ਸੀਰੀਜ਼ ਫਾਈਨਲਸ-2019
ਫੁੱਟਬਾਲ : ਫੀਫਾ ਅੰਡਰ-20 ਵਿਸ਼ਵ ਕੱਪ-2019
ਟੂਰਿਸਟ ਵੀਜ਼ਾ ਲੈ ਕੇ ਦੁਬਈ ਪਹੁੰਚੀਆਂ ਦੋ ਭੈਣਾਂ ਨੂੰ ਹੋਟਲ 'ਚ ਬਣਾਇਆ ਬੰਧਕ
NEXT STORY