ਨਵੀਂ ਦਿੱਲੀ — ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਦੀ ਕਵਾਇਦ 'ਚ ਲੱਗੀ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਮੈਰਾਥਨ ਬੈਠਕਾਂ ਤੋਂ ਬਾਅਦ ਵੀਰਵਾਰ ਨੂੰ ਸਾਰੇ ਮੁੱਦਿਆਂ 'ਤੇ ਸਹਿਮਤੀ ਬਣਾ ਲਈ ਹੈ ਅਤੇ ਹੁਣ ਨਵੀਂ ਸਰਕਾਰ ਦੇ ਗਠਨ ਅਤੇ ਇਸ ਦੀ ਰੂਪ ਰੇਖਾ ਬਾਰੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਗਠਨ ਨੂੰ ਲੈ ਕੇ ਬਣਨ ਵਾਲੀ ਰੂਪ ਰੇਖਾ ਅਤੇ ਕਾਮਨ ਮਿਨੀਮਮ ਪ੍ਰੋਗਰਾਮ ਨਾਲ ਜੁੜੇ ਬਿੰਦੁਆਂ ਨੂੰ ਆਖਰੀ ਰੂਪ ਦੇਣ ਦੇ ਇਰਾਦੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ, ਮੱਲਿਕਾਅਰਜੁਨ ਖੜਗੇ ਅਤੇ ਕੇ.ਸੀ. ਵੇਣੁਗੋਪਾਲ ਸ਼ੁੱਕਰਵਾਰ ਦੁਪਹਿਰ ਮੁੰਬਈ ਪਹੁੰਚਣਗੇ।
ਸ਼ਿਵ ਸੇਨਾ ਵਿਧਾਇਕਾਂ ਦੀ ਬੈਠਕ ਅੱਜ
ਮਹਾਰਾਸ਼ਟਰ 'ਚ ਸਰਕਾਰ ਗਠਨ ਨੂੰ ਲੈ ਕੇ ਰਾਕਾਂਪਾ ਅਤੇ ਕਾਂਗਰਸ ਦੇ ਰੂਖ ਨੂੰ ਦੇਖਦੇ ਹੋਏ ਸ਼ਿਵ ਸੇਨਾ ਨੇ ਅੱਜ ਆਪਣੇ ਸਾਰੇ ਵਿਧਾਇਕਾਂ ਅਤੇ ਸੀਨੀਅਰ ਨੇਤਾਵਾਂ ਦੀ ਬੈਠਕ ਸੱਦੀ ਹੈ। ਸ਼ਿਵ ਸੇਨਾ ਦੇ ਇਕ ਨੇਤਾ ਨੇ ਕਿਹਾ ਕਿ ਪਾਰਟੀ ਪ੍ਰਮੁੱਖ ਠਾਕਰੇ ਬੈਠਕ ਨੂੰ ਸੰਬੋਧਿਤ ਕਰਨਗੇ, ਜਿਸ 'ਚ ਸੂਬੇ 'ਚ ਸਰਕਾਰ ਗਠਨ ਨੂੰ ਲੈ ਕੇ ਪਾਰਟੀ ਦੀ ਭਵਿੱਖ ਦੀ ਰਣਨੀਤੀ ਤੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਉਮੀਦ ਹੈ। ਮਹਾਰਾਸ਼ਟਰ 'ਚ ਫਿਲਹਾਲ ਰਾਸ਼ਟਰਪਤੀ ਸ਼ਾਸਨ ਲਾਗੂ ਹੈ ਅਤੇ ਕਾਂਗਰਸ, ਰਾਕਾਂਪਾ ਅਤੇ ਸ਼ਿਵ ਸੇਨਾ ਸਰਕਾਰ ਗਠਨ ਦੇ ਰਾਸਤੇ ਤਲਾਸ਼ ਕਰ ਰਹੀ ਹੈ।
ਲਾਲੂ ਯਾਦਵ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ
ਝਾਰਖੰਡ ਹਾਈ ਕੋਰਟ 'ਚ ਚਾਰਾ ਘਪਲਾ ਨਾਲ ਜੁੜੇ ਦੁਮਕਾ ਖਜਾਨੇ ਦੇ ਗਬਨ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ ਹੋਵੇਗੀ। ਇਸ ਸਬੰਧ 'ਚ ਸੀ.ਬੀ.ਆਈ. ਨੇ ਆਪਣਾ ਜਵਾਬ ਅਦਾਲਤ 'ਚ ਦਾਇਰ ਕਰ ਜ਼ਮਾਨਤ ਦਾ ਸਖਤ ਵਿਰੋਧ ਕੀਤਾ ਹੈ। ਸੀ.ਬੀ.ਆਈ. ਨੇ ਲਾਲੂ ਪ੍ਰਸਾਦ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਸ ਮਾਮਲੇ 'ਚ ਲਾਲੂ ਨੇ ਸਿਰਫ 22 ਮਹੀਨੇ ਹੀ ਜੇਲ 'ਚ ਗੁਜਾਰੇ ਹਨ।
ਅੱਜ ਭਾਰਤ ਅਤੇ ਬੰਗਲਾਦੇਸ਼ ਦਿਨ-ਰਾਤ ਟੈਸਟ 'ਚ ਮਹਿਮਾਨ ਹੋਣਗੀ ਸ਼ੇਖ ਹਸੀਨਾ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅੱਜ ਭਾਰਤ-ਬੰਗਲਾਦੇਸ਼ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ ਬੈਠਕ ਕਰਨ ਦੀ ਸੰਭਾਵਨਾ ਹੈ। ਹਸੀਨਾ ਦੇ ਦਫਤਰ ਨਾਲ ਸਬੰਧਿਤ ਸੂਤਰਾਂ ਮੁਤਾਬਕ ਮੈਚ ਅਤੇ ਸਨਮਾਨ ਸਮਾਗਮ ਦੌਰਾਨ ਦੋਵੇਂ ਨੇਤਾ ਹਾਜ਼ਰ ਰਹਿਣਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਆਸਟਰੇਲੀਆ ਬਨਾਮ ਪਾਕਿਸਤਾਨ (ਪਹਿਲਾ ਟੈਸਟ, ਦੂਜਾ ਦਿਨ)
ਕ੍ਰਿਕਟ : ਭਾਰਤ ਬਨਾਮ ਬੰਗਲਾਦੇਸ਼ (ਦੂਜਾ ਟੈਸਟ, ਪਹਿਲਾ ਦਿਨ)
ਕ੍ਰਿਕਟ : ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ
ਕ੍ਰਿਕਟ : ਇੰਗਲੈਂਡ ਬਨਾਮ ਨਿਊਜ਼ੀਲੈਂਡ (ਪਹਿਲਾ ਟੈਸਟ, ਦੂਜਾ ਦਿਨ)
ਹੁਸ਼ਿਆਰਪੁਰ ਦੇ ਹਰਜੀਤ ਸਿੰਘ ਸੱਜਣ ਫਿਰ ਬਣੇ ਕੈਨਡਾ ਦੇ ਰੱਖਿਆ ਮੰਤਰੀ
NEXT STORY