ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦੇ ਪਹਿਲੇ ਗਲੋਬਲ ਇਨਵੈਸਟ ਸਮਿਟ ਦਾ ਉਦਘਾਟਨ ਕਰਨਗੇ। ਦੋ ਦਿਨੀਂ ਇਸ ਸਮਾਗਮ 'ਚ ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ, ਪਿਊਸ਼ ਗੋਇਲ, ਪ੍ਰਹਲਾਦ ਪਟੇਲ ਅਤੇ ਅਨੁਰਾਗ ਠਾਕੁਰ ਸਣੇ ਉਦਯੋਗ ਜਗਤ ਦੀ ਮੁੱਖ ਹਸਤੀਆਂ ਅਤੇ ਵਿਦੇਸ਼ੀ ਨਿਵੇਸ਼ਕਾ ਹਿੱਸਾ ਲੈਣਗੇ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਐਤਵਾਰ ਨੂੰ ਇਥੇ ਕਿਹਾ ਕਿ ਪ੍ਰਦੇਸ਼ ਦੇ ਧਰਮਸ਼ਾਲਾ 'ਚ 7-8 ਨਵੰਬਰ ਨੂੰ ਹੋਣ ਜਾ ਰਹੇ 'ਰਾਇਜਿੰਗ ਹਿਮਾਚਲ' ਨਾਂ ਦੇ ਇਸ ਸਮਾਗਮ ਦਾ ਟੀਚਾ ਖੇਤੀ ਵਪਾਰ, ਫੂਡ ਪ੍ਰੋਸੈਸਿੰਗ ਅਤੇ ਪੋਸਟ ਹਾਰਵੈਸਟ ਤਕਨਾਲੋਜੀ, ਮੈਨਿਊਫੈਕਚਰਿੰਗ, ਸੈਰ ਸਪਾਟਾ, ਪਣ ਬਿਜਲੀ ਅਤੇ ਉਰਜਾ ਸਣੇ ਵੱਖ-ਵੱਖ ਖੇਤਰਾਂ 'ਚ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ।
ਅੱਜ ਰਾਜਪਾਲ ਨਾਲ ਮੁਲਾਕਾਤ ਕਰਨਗੇ ਮਹਾਰਾਸ਼ਟਰ ਭਾਜਪਾ ਨੇਤਾ
ਮਹਾਰਾਸ਼ਟਰ ਦੀ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 9 ਨਵੰਬਰ ਨੂੰ ਖਤਮ ਹੋ ਰਿਹਾ ਹੈ ਅਤੇ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਵਿਵਾਦ ਜਾਰੀ ਰਹਿਣ ਵਿਚਾਲੇ ਭਾਜਪਾ ਦਾ ਇਕ ਵਫਦ ਅੱਜ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰੇਗਾ। ਸੂਬੇ 'ਚ 21 ਅਕਤੂਬਰ ਨੂੰ ਹੋਏ ਵਿਧਾਨ ਸਭਾ ਚੋਣ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰੀ ਹੈ।
ਤਿੰਨ ਦਿਨੀਂ ਸਰਬੀਆ ਦੌਰੇ 'ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਤੋਂ ਤਿੰਨ ਦਿਨੀਂ ਸਰਬੀਆ ਦੌਰੇ 'ਤੇ ਜਾਣਗੇ। ਇਸ ਦੌਰਾਨ ਅੱਤਵਾਦ ਸਣੇ ਕਈ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੁੱਧਵਾਰ ਨੂੰ ਫਿਨਲੈਂਡ ਦੇ ਵਿਦੇਸ਼ ਮੰਤਰੀ ਪੇੱਕਾ ਹਾਵਿਸਤੋ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਸਣੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਨਿਰਮਲਾ ਸੀਤਾਰਮਣ ਕਰਨਗੀ SSDC ਦੀ ਸਮੀਖਿਆ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਤ ਵਿੱਤੀ ਖੇਤਰ ਦੇ ਰੈਗੁਲੇਟਰਾਂ ਨਾਲ ਵਿੱਤੀ ਸਥਿਰਤਾ ਅਤੇ ਵਿਕਾਸ ਪ੍ਰੀਸ਼ਦ ਦੀ ਬੈਠਕ 'ਚ ਅਰਥ ਵਿਵਸਥਾ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨਗੀ। ਵਿੱਤ ਮੰਤਰੀ ਇਸ ਪ੍ਰੀਸ਼ਦ ਦੀ ਪ੍ਰਧਾਨ ਹਨ। ਇਸ 'ਚ ਬੈਂਕਿੰਗ, ਬੀਮਾ, ਪੈਂਸ਼ਨ ਅਤੇ ਪ੍ਰਤੀਭੂਤੀ ਮਾਰਕੀਟ ਰੈਗੁਲੇਟਰਾਂ ਤੋਂ ਇਲਾਵਾ ਦਿਵਾਲੀਆਪਨ ਪ੍ਰਕਿਰਿਆ ਕੋਡ ਦੇ ਤਹਿਤ ਗਠਿਤ ਬੋਰਡ ਦੇ ਮੁਖੀ ਵੀ ਸ਼ਾਮਲ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਕ੍ਰਿਕਟ : ਭਾਰਤ ਬਨਾਮ ਬੰਗਲਾਦੇਸ਼ (ਦੂਜਾ ਟੀ-20)
ਫੁੱਟਬਾਲ : ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ
ਸਿੱਖ ਸ਼ਰਧਾਲੂਆਂ ਨੂੰ ਸਿਆਸੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ : ਪਾਕਿ
NEXT STORY