ਸਪੋਰਟਸ ਡੈਸਕ- ਪਿਛਲੇ ਕਈ ਦਿਨਾਂ ਤੋਂ ਭਾਰਤੀ ਸਪਿਨਰ ਯੁਜਵੇਂਦਰ ਚਾਹਲ ਤੇ ਧਨਸ਼੍ਰੀ ਦੇ ਤਲਾਕ ਦੀਆਂ ਖ਼ਬਰਾਂ 'ਤੇ ਅੱਜ ਮੋਹਰ ਲੱਗ ਗਈ ਹੈ। ਕਰੀਬ ਢਾਈ ਸਾਲ ਤੱਕ ਇਕ-ਦੂਜੇ ਤੋਂ ਵੱਖ ਰਹਿਣ ਤੋਂ ਬਾਅਦ ਅੱਜ ਭਾਰਤ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਤੇ ਪਤਨੀ ਧਨਸ਼੍ਰੀ ਨੇ ਇਕ-ਦੂਜੇ ਤੋਂ ਆਪਣੇ ਰਾਹ ਵੱਖ ਕਰ ਲਏ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਦੋਵਾਂ ਦੇ ਤਲਾਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ, ਜਿਨ੍ਹਾਂ 'ਤੇ 20 ਮਾਰਚ ਨੂੰ ਬਾਂਦਰਾ ਦੇ ਇਕ ਫੈਮਿਲੀ ਕੋਰਟ ਨੇ ਮੋਹਰ ਲਾ ਕੇ ਦੋਵਾਂ ਦੇ ਤਲਾਕ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਦੋਵਾਂ ਦਾ ਵਿਆਹ 22 ਦਸੰਬਰ 2020 ਨੂੰ ਹੋਇਆ ਸੀ ਤੇ ਇਨ੍ਹਾਂ ਦਾ ਇਹ ਰਿਸ਼ਤਾ 4 ਸਾਲ ਤੇ ਕਰੀਬ ਮਹੀਨੇ ਬਾਅਦ ਦਰਦਨਾਕ ਤਰੀਕੇ ਨਾਲ ਟੁੱਟ ਗਿਆ ਹੈ। ਸੂਤਰਾਂ ਅਨੁਸਾਰ ਚਾਹਲ ਧਨਸ਼੍ਰੀ ਨੂੰ 4.75 ਕਰੋੜ ਰੁਪਏ ਐਲੁਮਨੀ ਵਜੋਂ ਦੇਣਗੇ।

ਇਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਨੂੰ ਹਵਾ ਉਦੋਂ ਮਿਲੀ, ਜਦੋਂ ਦੋਵਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਤੇ ਬਾਅਦ 'ਚ ਦੋਵਾਂ ਨੇ ਇਕ-ਦੂਜੇ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ। ਇਸ ਤੋਂ ਬਾਅਦ ਜਦੋਂ ਇਨ੍ਹਾਂ ਦੋਵਾਂ ਦੇ ਤਲਾਕ ਦੀ ਕਾਰਵਾਈ ਸ਼ੁਰੂ ਹੋਈ ਤਾਂ ਇਸ ਖ਼ਬਰ ਦੀ ਸੱਚਾਈ ਵੀ ਸਾਹਮਣੇ ਆ ਗਈ। ਹੁਣ ਦੇਖਣਾ ਹੋਵੇਗਾ ਕਿ ਇਹ ਦੋਵੇਂ ਆਪਣੀ ਆਉਣ ਵਾਲੀ ਜ਼ਿੰਦਗੀ ਕਿਸ ਤਰ੍ਹਾਂ ਬਿਤਾਉਂਦੇ ਹਨ।
ਇਹ ਵੀ ਪੜ੍ਹੋ- ਭਾਰਤੀ ਕ੍ਰਿਕਟ ਟੀਮ 'ਤੇ ਹੋਈ ਪੈਸਿਆਂ ਦੀ ਬਾਰਿਸ਼ ! BCCI ਨੇ ਕਰ'ਤਾ ਕਰੋੜਾਂ ਦੇ ਇਨਾਮ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਨੇ ਬੰਗਾਲ ਕ੍ਰਿਕਟ ਸੰਘ ਨੂੰ ਰਾਮਨੌਮੀ ’ਤੇ ਈਡਨ ਗਾਰਡਨਸ ’ਤੇ ਮੈਚ ਨਾ ਰੱਖਣ ਦੀ ਕੀਤੀ ਬੇਨਤੀ
NEXT STORY