ਅਜਨਾਲਾ (ਰਮਨਦੀਪ) : ਦੇਸ਼ ਦਾ 69ਵਾਂ ਗਣਤੰਤਰ ਦਿਵਸ ਤਹਿਸੀਲ ਅਜਨਾਲਾ ਦੀ ਆਈ.ਟੀ.ਆਈ ਗਰਾਊਂਡ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐੱਸ.ਡੀ.ਐਮ ਅਜਨਾਲਾ ਰਜਤ ਓਬਰਾਏ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਫੁੱਲਾਂ ਦੇ ਹਾਰ ਅਤੇ ਲੱਡੂਆਂ ਦੇ ਡੱਬੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਤੁਰੰਤ ਬਾਅਦ ਹੀ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਲੱਡੂਆਂ ਦੇ ਡੱਬੇ ਐੱਸ.ਡੀ.ਐਮ ਅਜਨਾਲਾ ਅੱਗੇ ਸਟੇਜ 'ਤੇ ਹੀ ਰੱਖ ਕੇ ਚਲਦੇ ਬਣੇ।
ਉਪਰੰਤ ਐੱਸ.ਡੀ.ਐਮ ਅਜਨਾਲਾ ਨੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਕਾਫੀ ਰੋਕਿਆ ਅਤੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੁਝ ਸੈਨਾਨੀਆਂ ਦੇ ਪਰਿਵਾਰ ਡੱਬੇ ਰੱਖ ਕੇ ਚਲੇ ਗਏ। ਇਸ ਮੌਕੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਸੁਰਜੀਤ ਸਿੰਘ ਦੁਧਰਾਏ ਨੇ ਕਿਹਾ ਕਿ ਅੱਜ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ਪਹਿਲੀ ਵਾਰ ਸੱਦਿਆ ਗਿਆ ਹੈ ਅਤੇ ਸਾਨੂੰ ਇੱਥੇ ਸੱਦ ਕੇ ਪ੍ਰਸ਼ਾਸਨ ਨੇ ਇਕ ਲੱਡੂਆਂ ਦਾ ਡੱਬਾ ਦੇ ਕੇ ਸਾਡੀ ਬੇਇਜ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਕੋਈ ਸਨਮਾਨ ਚਿੰਨ ਦੇਣਾ ਚਾਹੀਦਾ ਸੀ ਜਿਸ ਨਾਲ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਵੱਡ-ਵਡੇਰੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰੀਆਂ ਸਨ।
ਸਲਵੰਤ ਸਿੰਘ ਗੋਲਾਂ ਖਿਲਾਫ ਧੋਖਾਧੜੀ ਦਾ ਇਕ ਹੋਰ ਕੇਸ ਦਰਜ
NEXT STORY