ਫਾਜ਼ਿਲਕਾ (ਲੀਲਾਧਰ) - ਨਗਰ ਕੌਂਸਲ ਦੇ ਪ੍ਰਧਾਨ ਰਕੇਸ਼ ਧੂੜੀਆ ਨੇ ਅੱਜ ਆਪਣੇ ਦਫ਼ਤਰ ਵਿਚ ਬੁਲਾਏ ਗਏ ਪੱਤਰਕਾਰ ਸੰਮੇਲਨ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਗਣਤੰਤਰ ਦਿਵਸ 'ਤੇ ਨਗਰ ਕੌਂਸਲ ਵਿਚ ਰਾਸ਼ਟਰੀ ਝੰਡਾ ਨਹੀਂ ਲਹਿਰਾਇਆ ਗਿਆ।
ਧੂੜੀਆ ਨੇ ਨਗਰ ਕੌਂਸਲ ਦੇ ਈ. ਓ. ਰਜਨੀਸ਼ ਗਿਰਧਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਨੂੰ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਲਈ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਧੂੜੀਆ ਨੇ ਕਿਹਾ ਕਿ ਉਨ੍ਹਾਂ ਫਿਰ ਸੁਪਰੀਡੈਂਟ ਨੂੰ ਕਿਹਾ ਕਿ ਉਹ ਸਮਾਗਮ ਲਈ ਸਰਕਾਰੀ ਲਿਖਤੀ ਆਰਡਰ ਕੱਢਣ ਪਰ ਉਨ੍ਹਾਂ ਕਿਹਾ ਕਿ ਈ. ਓ. ਦੇ ਹੁੰਦੇ ਹੋਏ ਉਹ ਸਰਕਾਰੀ ਪੱਤਰ ਨਹੀਂ ਕੱਢ ਸਕਦੇ। ਸਰਕਾਰੀ ਸਮਾਗਮ ਨਾ ਹੋਣ ਕਾਰਨ ਰਾਸ਼ਟਰੀ ਏਕਤਾ ਦਾ ਅਪਮਾਨ ਹੋਇਆ ਹੈ ਅਤੇ ਉਹ ਇਸ ਖਿਲਾਫ਼ ਆਪਣੇ ਕੌਂਸਲਰਾਂ ਦੇ ਨਾਲ ਮਿਲ ਕੇ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇਣਗੇ।
ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਈ. ਓ. ਖਿਲਾਫ਼ ਦੇਸ਼ ਦਰੋਹੀ ਦਾ ਮਾਮਾਲਾ ਦਰਜ ਕਰਨ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਈ. ਓ. ਦਾ ਫਰਜ਼ ਬਣਦਾ ਹੈ ਕਿ ਉਹ ਨਗਰ ਕੌਂਸਲ ਪ੍ਰਧਾਨ ਦੇ ਨਾਲ ਮਿਲ ਕੇ ਤਿਆਰੀ ਦੇ ਲਈ ਸਰਕਾਰੀ ਆਰਡਰ ਕੱਢਣ। ਈ. ਓ. ਦੀ ਦਖਲਅੰਦਾਜ਼ੀ ਕਾਰਨ ਫਾਜ਼ਿਲਕਾ ਵਿਚ ਵਿਕਾਸ ਕੰਮ ਪੂਰੇ ਨਹੀਂ ਹੋ ਰਹੇ। ਉਧਰ ਈ. ਓ. ਰਜਨੀਸ਼ ਗਿਰਧਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਆਪਸੀ ਮੁਲਾਕਾਤ ਨਾ ਹੋਣ ਕਾਰਨ ਇਹ ਸਭ ਕੁਝ ਹੋਇਆ ਹੈ ਅਤੇ ਉਨ੍ਹਾਂ 'ਤੇ ਕੋਈ ਸਿਆਸੀ ਦਬਾਅ ਨਹੀਂ ਪਿਆ।
ਅਕਾਲੀ ਆਗੂ 'ਤੇ ਹਮਲਾ ਕਰਨ ਵਾਲੇ ਕਾਂਗਰਸੀ ਆਗੂਆਂ 'ਤੇ ਮਾਮਲਾ ਦਰਜ
NEXT STORY