ਲੁਧਿਆਣਾ (ਰਿਸ਼ੀ) : ਕਮਿਸ਼ਨਰੇਟ ਪੁਲਸ ਵੱਲੋਂ ਪਹਿਲਾਂ ਸ਼ਹਿਰ ਦੇ ਸਾਰੇ ਰੇਸਤਰਾਂ ਨੂੰ ਨੋਟਿਸ ਭੇਜ ਕੇ ਰਾਤ 12 ਵਜੇ ਦੇ ਬਾਅਦ ਨਾ ਖੋਲ੍ਹੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਬਾਅਦ 'ਚ ਸ਼ਨੀਵਾਰ ਦੇਰ ਰਾਤ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਵੱਲੋਂ ਸਰਾਭਾ ਨਗਰ, ਪੱਖੋਵਾਲ ਰੋਡ ਸਮੇਤ ਹੋਰ ਪਾਸ਼ ਇਲਾਕਿਆਂ 'ਚ ਕਰੀਬ 15 ਰੇਸਤਰਾਂ 'ਚ ਰੇਡ ਕੀਤੀ ਗਈ, ਜਿਨ੍ਹਾਂ 'ਚੋਂ 5 ਰੈਸਟੋਰੈਂਟਾਂ 'ਚ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਬੇਖੌਫ ਹੋ ਕੇ 12 ਵਜੇ ਦੇ ਬਾਅਦ ਵੀ ਸ਼ਰਾਬ ਪਿਲਾਈ ਜਾ ਰਹੀ ਸੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਰਿਆਂ ਖਿਲਾਫ ਥਾਣਾ ਸਰਾਭਾ ਨਗਰ, ਥਾਣਾ ਪੀ. ਏ. ਯੂ. ਅਤੇ ਡਵੀਜ਼ਨ ਨੰ. 5 ਦੀ ਪੁਲਸ ਨੇ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਅਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਏ. ਡੀ. ਸੀ. ਪੀ. ਲਾਂਬਾ ਅਨੁਸਾਰ ਉਨ੍ਹਾਂ ਨੇ ਏ. ਸੀ. ਪੀ. ਗੁਰਪ੍ਰੀਤ ਸਿੰਘ, ਇੰਸ. ਬ੍ਰਿਜ ਮੋਹਨ, ਇੰਸ. ਵਿਨੋਦ ਕੁਮਾਰ ਤੇ ਇੰਸ. ਸੁਮਿਤ ਸੂਦ ਦੀ ਟੀਮ ਦੇ ਨਾਲ ਮਿਲ ਕੇ ਰੇਡ ਕੀਤੀ ਤਾਂ ਸਾਹਮਣੇ ਆਇਆ ਕਿ ਆਰਡਰ ਡੋਗ, ਸਪਾਈਸ ਕਿਊਬ, ਆਰ. ਟੂ. ਪੀ., ਪੈਡਲਰ ਤੇ ਅਨਪਲਗਰਡ 'ਤੇ 12 ਵਜੇ ਦੇ ਬਾਅਦ ਵੀ ਸ਼ਰਾਬ ਪਿਲਾਈ ਜਾ ਰਹੀ ਸੀ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਮਾਲਕਾਂ ਤੇ ਮੈਨੇਜਰਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ ਸਾਰਿਆਂ ਨੂੰ ਐਕਸਾਈਜ਼ ਵਿਭਾਗ ਵੱਲੋਂ ਵੀ ਲਾਇਸੈਂਸ ਦਿੱਤੇ ਜਾਂਦੇ ਸਮੇਂ 12 ਵਜੇ ਦੇ ਬਾਅਦ ਸ਼ਰਾਬ ਨਾ ਪਰੋਸਣ ਦਾ ਕਿਹਾ ਜਾਂਦਾ ਹੈ।
ਕਰਜ਼ੇ ਦੀ ਰਕਮ ਭਰਨ ਨੂੰ ਲੈ ਕੇ ਕਿਸਾਨਾਂ 'ਤੇ ਮੁੜ ਡਿੱਗੀ ਗਾਜ਼
NEXT STORY