ਸੁਨਾਮ ਊਧਮ ਸਿੰਘ ਵਾਲਾ (ਮੰਗਲਾ)— ਸਥਾਨਕ ਸ਼ੇਰੋ ਵਾਲਾ ਰੋਡ 'ਤੇ ਪਿੰਡ ਭਗਵਾਨਪੁਰਾ 'ਚ ਬੌਰਵੈਲ 'ਚ ਡਿੱਗੇ ਹੋਏ 2 ਸਾਲਾ ਮਾਸੂਮ ਫਤਿਹ ਨੂੰ 30 ਘੰਟੇ ਹੋ ਗਏ ਹਨ, ਜਿਸ ਨੂੰ ਬਚਾਉਣ ਲਈ ਪ੍ਰਸ਼ਾਸਨ ਤੇ ਲੋਕਾਂ ਵਲੋਂ ਪਿਛਲੇ ਲਗਾਤਾਰ 30 ਘੰਟਿਆਂ ਤੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਭਗਵਾਨਪੁਰਾ 'ਚ ਦਿਲ ਦਹਿਲਾਉਣ ਵਾਲੀ ਇਹ ਘਟਨਾ ਵੀਰਵਾਰ ਸ਼ਾਮ ਉਦੋਂ ਵਾਪਰੀ ਜਦ ਦੁਪਹਿਰ ਬਾਅਦ ਕਰੀਬ 4:20 ਵਜੇ ਇਕ 2 ਸਾਲਾ ਬੱਚਾ 150 ਫੁੱਟ ਡੂੰਘੇ ਬੌਰਵੈਲ 'ਚ ਡਿੱਗ ਗਿਆ। ਜਿਸ ਨੂੰ ਬਚਾਉਣ ਲਈ ਮੌਕੇ 'ਤੇ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਵਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਜੋ ਅਜੇ ਵੀ ਜਾਰੀ ਹੈ।ਇਸ ਆਪ੍ਰੇਸ਼ਨ ਦੀ ਅਗਵਾਈ ਐਨ. ਡੀ. ਆਰ. ਐਫ. ਮੁਖੀ ਅਜੇ ਕੁਮਾਰ ਕਰ ਰਹੇ ਹਨ। ਇਸ ਬਾਰੇ ਸਿਵਲ ਸਰਜਨ ਮਨਜੀਤ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਬੌਰਵੈਲ 'ਚ ਕਰੀਬ 86 ਫੁੱਟ 'ਤੇ ਲੈ ਆਂਦਾ ਹੈ ਤੇ ਸਵੇਰੇ 5 ਵਜੇ ਦੇ ਕਰੀਬ ਬੱਚੇ ਨੂੰ ਬਾਹਰ ਕੱਢ ਲਏ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਬਚਾਅ ਲਈ ਮੰਗਵਾਏ ਆਕਸੀਜਨ ਦੇ ਸਿੰਲਡਰ ਕਾਫੀ ਮਾਤਰਾ 'ਚ ਮੌਜੂਦ ਹਨ। ਬੱਚੇ ਨੂੰ ਬਾਹਰ ਕੱਢੇ ਜਾਣ ਉਪਰੰਤ ਉਸ ਦੇ ਇਲਾਜ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਮੌਕੇ ਸਿਵਲ ਸਰਜਨ ਮਨਜੀਤ ਸਿੰਘ ਤੇ ਡੀ. ਐਸ. ਪੀ. ਹਰਦੀਪ ਸਿੰਘ ਮੌਜੂਦ ਹਨ।

ਘਟਨਾ ਦੀ ਜਾਣਕਾਰੀ ਮਿਲਦੇ ਐੱਸ.ਡੀ.ਐੱਮ. ਸੁਨਾਮ ਮਨਜੀਤ ਕੌਰ, ਡੀ.ਐੱਸ.ਪੀ. ਸੁਨਾਮ ਹਰਦੀਪ ਸਿੰਘ, ਤਹਿਸੀਲਦਾਰ ਗੁਰਲੀਨ ਕੌਰ, ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਭਿੰਡਰ, ਬੀ.ਡੀ.ਓ. ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ।

ਜਾਣਕਾਰੀ ਦੇ ਅਨੁਸਾਰ ਬੱਚੇ ਨੂੰ ਕੱਢਣ ਦੇ ਲਈ ਐੱਨ.ਡੀ.ਆਰ.ਐੱਫ. ਟੀਮ ਵੀ ਮੌਕੇ 'ਤੇ ਮੌਜੂਦ ਹੈ, ਜਿਸ ਨੂੰ ਬੱਚੇ ਤੱਕ ਆਕਸੀਜਨ ਪਹੁੰਚਾਉਣ 'ਚ ਸਫਲਤਾ ਮਿਲੀ ਹੈ। ਵਰਨਣਯੋਗ ਹੈ ਕਿ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਦੇ ਘਰ ਵਿਆਹ ਤੋਂ 6 ਸਾਲ ਬਾਅਦ ਇਸ ਬੱਚੇ ਦਾ ਜਨਮ ਹੋਇਆ ਸੀ। ਸਮਾਚਾਰ ਲਿਖਣ ਤੱਕ ਬੱਚੇ ਨੂੰ ਕੱਢਿਆ ਨਹੀਂ ਜਾ ਸਕਿਆ ਸੀ, ਹਜ਼ਾਰਾ ਲੋਕ ਬੱਚੇ ਦੇ ਲਈ ਦੁਆਵਾਂ ਕਰ ਰਹੇ ਹੈ। ਇਸ ਮੌਕੇ ਤੇ ਕਾਂਗਰਸ ਦੀ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ , ਹਰਮਨ ਦੇਵ ਬਾਜਵਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਨਰਜੀਤ ਸਿੰਘ ਗਲੋਡੀ ਹਾਜ਼ਰ ਹਨ।

ਈਦ ਮਨਾ ਕੇ ਆ ਰਹੇ 6 ਨੌਜਵਾਨਾਂ ਦੀ ਸਡ਼ਕ ਹਾਦਸੇ ’ਚ ਮੌਤ
NEXT STORY