ਪਟਿਆਲਾ, (ਜੋਸਨ)- ਪਿਛਲੇ ਦਿਨੀਂ ਕਈ ਸਕੂਲਾਂ ਵਿਚ ਵਿਦਿਆਰਥੀਆਂ ਨਾਲ ਵਾਪਰੀਆਂ ਘਟਨਾਵਾਂ ਤੋਂ ਸਬਕ ਲੈਂਦਿਆਂ ਹੁਣ ਨਿੱਜੀ ਸਕੂਲਾਂ ਨੇ ਵਿਦਿਆਰਥੀ ਅਤੇ ਮਾਪਿਆਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਤੋਂ ਪਹਿਲਾਂ ਜਿਹੜੇ ਨਿੱਜੀ ਸਕੂਲਾਂ ਵਿਚ ਮਾਪੇ ਆਪਣੇ ਛੋਟੇ ਬੱਚਿਆਂ ਨੂੰ ਸਵੇਰੇ ਸਕੂਲ ਛੱਡਣ ਤੋਂ ਬਾਅਦ ਲੰਚ ਬਾਕਸ ਦਿੰਦੇ ਸਨ, ਸਕੂਲ ਪ੍ਰਬੰਧਕਾਂ ਨੇ ਉਨ੍ਹਾਂ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇੰਨਾ ਹੀ ਨਹੀਂ, ਕਈ ਸਕੂਲਾਂ ਨੇ ਤਾਂ ਅੰਦਰੋਂ ਗੇਟ ਬੰਦ ਕਰ ਕੇ ਤਾਲੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਕੋਈ ਵੀ ਬਾਹਰਲਾ ਵਿਅਕਤੀ ਜਾਂ ਵਿਦਿਆਰਥੀਆਂ ਦੇ ਮਾਪੇ ਸਿੱਧਾ ਸਕੂਲ ਅੰਦਰ ਨਾ ਵੜ ਸਕਣ। ਇੱਥੋਂ ਤੱਕ ਕਿ ਕਈ ਸਕੂਲਾਂ ਨੇ ਤਾਂ ਆਪਣੇ ਮੁੱਖ ਗੇਟਾਂ ਸਮੇਤ ਹੋਰ ਕਈ ਅਹਿਮ ਥਾਵਾਂ 'ਤੇ ਕੈਮਰੇ ਲਾ ਦਿੱਤੇ ਹਨ। ਇਹ ਸਾਰਾ ਕੁਝ ਬੱਚਿਆਂ ਦੀ ਸੁਰੱਖਿਆ ਦੇ ਲਿਹਾਜ ਨਾਲ ਕੀਤਾ ਜਾ ਰਿਹਾ ਹੈ। ਕਈ ਸਕੂਲਾਂ ਨੇ ਲੜਕੇ ਅਤੇ ਲੜਕੀਆਂ ਦੇ ਬਾਥਰੂਮਾਂ ਨੂੰ ਦੂਰ-ਦੂਰ ਕਰਵਾ ਕੇ ਬਾਕਾਇਦਾ ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ ਹਨ।
ਰੈਲੀਆਂ 'ਚ ਬੱਚੇ ਲਿਜਾਣੇ ਬੰਦ
ਅਜਿਹੀਆਂ ਘਨਟਾਵਾਂ ਦੇ ਮੱਦੇਨਜ਼ਰ ਕਈ ਸਕੂਲਾਂ ਨੇ ਸਮਾਜਿਕ ਸੰਸਥਾਵਾਂ ਵੱਲੋਂ ਕੱਢੀਆਂ ਜਾਣ ਵਾਲੀਆਂ ਜਾਗਰੂਕਤਾ ਰੈਲੀਆਂ ਵਿਚ ਬੱਚੇ ਭੇਜਣੇ ਬੰਦ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਜਦੋਂ ਵੀ ਕਿਸੇ ਸਮਾਜ-ਸੇਵੀ ਸੰਸਥਾ ਵੱਲੋਂ ਕੋਈ ਜਾਗਰੂਕਤਾ ਰੈਲੀ ਕੱਢੀ ਜਾਂਦੀ ਸੀ, ਉਥੇ ਬੱਚਿਆਂ ਨੂੰ ਭੇਜ ਦਿੱਤਾ ਜਾਂਦਾ ਸੀ।
ਝਪਟਮਾਰੀ ਦੇ ਦੋਸ਼ 'ਚ 2 ਅੜਿੱਕੇ
NEXT STORY