ਜ਼ੀਰਾ(ਅਕਾਲੀਆਂ ਵਾਲਾ)— ਅਰੋੜਾ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੱਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸ਼ਨ ਲੋਕਾਂ ਨੂੰ ਸਾਫ ਸੁਥਰੀਆਂ ਸੇਵਾਵਾਂ ਦੇਣ ਵਿਚ ਫੇਲ ਸਾਬਤ ਹੋਇਆ ਹੈ। ਕਿਉਂਕਿ ਮਾਲ ਵਿਭਾਗ ਨਾਲ ਜੁੜੇ ਅਧਿਕਾਰੀ ਨਾ ਤਾਂ ਸਮੇਂ ਸਿਰ ਦਫਤਰਾਂ ਵਿਚ ਪੁੱਜਦੇ ਹਨ ਨਾ ਹੀ ਲੋਕਾਂÎ ਨੂੰ ਸਮੇਂ ਸਿਰ ਰਜਿਸਟਰੀਆਂ ਕਰਕੇ ਦਿੱਤੀਆਂ ਜਾਂਦੀਆਂ ਹਨ। ਕਈ ਵਾਰ ਤਾਂ ਮਾਲ ਵਿਭਾਗ ਦੇ ਅਧਿਕਾਰੀ ਰਜਿਸਟਰੀਆਂ ਦਫਤਰੀ ਟਾਈਮ ਤੋਂ ਬਾਅਦ ਕਰਕੇ ਕਈ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਮਾਲ ਵਿਭਾਗ ਦੇ ਦਫਤਰਾਂ ਦੀ ਖੁਫੀਆ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਅਜੀਤ ਸਿੰਘ ਜੁਨੇਜਾ, ਮਨਪ੍ਰੀਤ ਸਿੰਘ ਚੋਹਲਾ, ਸੁਖਦੇਵ ਸਿੰਘ ਹਰਿਆਣਾ, ਮਹਿੰਦਰ ਸਿੰਘ, ਪ੍ਰਤਾਪ ਸਨ•ੇਰ, ਮੁਖਤਿਆਰ ਸਿੰਘ, ਕਰਤਾਰ ਸਿੰਘ ਮੱਲਾ ਵਾਲਾ,ਹਰਜੀਤ ਸਿੰਘ, ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।
ਬੱਸ ਹੇਠਾਂ ਆਉਣ ਕਾਰਨ ਵਿਅਕਤੀ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ ਟੁਕੜੇ
NEXT STORY