ਲੁਧਿਆਣਾ,(ਰਿਸ਼ੀ)-ਪ੍ਰਤਾਪ ਚੌਕ ਕੋਲ ਬੁੱਧਵਾਰ ਹੋਏ ਇਕ ਦਰਦਨਾਕ ਹਾਦਸੇ ’ਚ ਐਕਟਿਵਾ ਸਵਾਰ ਚਾਚੇ ਭਤੀਜੇ ਦੀ ਮੌਤ ਹੋ ਗਈ। ਦੋਵਾਂ ਨੂੰ ਓਵਰਸਪੀਡ ਪ੍ਰਾਈਵੇਟ ਬੱਸ ਨੇ ਕੁਚ ਦਿੱਤਾ ਅਤੇ ਬੱਸ ਮੌਕੇ ’ਤੇ ਛੱਡ ਫਰਾਰ ਹੋ ਗਿਆ। ਘਟਨਾ ਸਥਾਨ ’ਤੇ ਪੁੱਜੀ ਡਵੀਜ਼ਨ ਨੰ. 6 ਦੀ ਪੁਲਸ ਨੇ ਅਤੇ ਨੁਕਸਾਨੀ ਐਕਟਿਵਾ ਕਬਜ਼ੇ ’ਚ ਲੈ ਕੇ ਅਣਪਛਾਤੇ ਚਾਲਕ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਵੀਰਵਾਰ ਨੂੰ ਲਾਸ਼ਾਂ ਦੇ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕੀਤੀਆਂ ਜਾਣਗੀਆਂ।
ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਅਨੁਸਾਰ ਮ੍ਰਿਤਕਾਂ ਦੀ ਪਛਾਣ ਚਾਚਾ ਅਗਨਦੇਵ ਯਾਦਵ (50) ਅਤੇ ਭਤੀਜੇ ਹਰਿਪ੍ਰਸਾਦ (30) ਦੇ ਰੂਪ ਵਿਚ ਹੋਈ ਹੈ। ਚਾਚਾ ਹੌਜ਼ਰੀ ’ਚ ਕੰਮ ਕਰਦਾ ਸੀ, ਜਦਕਿ ਭਤੀਜਾ ਪਲੰਬਰ ਦਾ ਕੰਮ ਕਰਦਾ ਸੀ। ਅਗਨਦੇਵ ਦਸਮੇਸ਼ ਨਗਰ ਵਿਚ ਇਕੱਲਾ ਰਹਿ ਰਿਹਾ ਸੀ ਅਤੇ ਉਸ ਦੀ ਪਤਨੀ ਅਤੇ ਤਿੰਨੇ ਬੱਚੇ ਬਿਹਾਰ ਆਪਣੇ ਪਿੰਡ ’ਚ ਰਹਿ ਰਹੇ ਹਨ, ਉਥੇ ਭਤੀਜੇ ਨੇ ਕੁਝ ਸਮਾਂ ਪਹਿਲਾਂ ਹੀ ਮਹਾਦੇਵ ਨਗਰ ’ਚ ਆਪਣਾ ਮਕਾਨ ਬਣਾਇਆ ਸੀ ਅਤੇ ਆਪਣੀ ਪਤਨੀ, ਦੋ ਬੇਟਿਆਂ ਅਤੇ 1 ਬੇਟੀ ਦੇ ਨਾਲ ਰਹਿ ਰਿਹਾ ਸੀ। ਬੁੱਧਵਾਰ ਸਵੇਰੇ ਦੋਵੇਂ ਐਕਟਿਵਾ ’ਤੇ ਕਿਸੇ ਕੰਮ ਲਈ ਜਾ ਰਹੇ ਸਨ। ਜਦ ਲਿੰਕ ਰੋਡ ਤੋਂ ਪ੍ਰਤਾਪ ਚੌਕ ਪੁੱਜੇ ਤਾਂ ਗਿੱਲ ਫਲਾਈਓਵਰ ਵੱਲੋਂ ਆਈ ਓਵਰ ਸਪੀਡ ਬੱਸ ਨੇ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ਤੋਂ ਬਾਅਦ ਚਾਲਕ ਬੱਸ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ।
ਕੇਂਦਰ ਸਰਕਾਰ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਜ਼ਬੂਤ ਤੇ ਖੁਸ਼ਹਾਲ ਬਣਾਉਣਾ : ਸ਼ਵੇਤ ਮਲਿਕ
NEXT STORY