ਕਪੂਰਥਲਾ (ਓਬਰਾਏ)— ਕਪੂਰਥਲਾ 'ਚ ਸੜਕ ਹਾਦਸਾ ਵਾਪਰਨ ਕਾਰਨ 33 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਡੇਰਾ ਬਿਆਸ ਤੋਂ ਵਾਪਸ ਸ਼ਾਹਕੋਟ ਜਾ ਰਹੀ ਬੱਸ ਕਪੂਰਥਲਾ ਦੇ ਪਿੰਡ ਪਾਜੀਆ ਨੇੜੇ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ 5 ਬੱਚਿਆਂ ਸਮੇਤ 33 ਲੋਕ ਜ਼ਖਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦੇ ਅੱਗੇ ਗਊ ਦੇ ਆਉਣ ਕਰਕੇ ਉਸ ਨੂੰ ਬਚਾਉਂਦੇ ਸਮੇਂ ਵਾਪਰਿਆ। ਬੱਸ 'ਚ ਡੇਰਾ ਬਿਆਸ ਦੀ ਸੰਗਤ ਸੀ, ਜੋ ਸਤਿਸੰਗ ਸੁਣ ਕੇ ਵਾਪਸ ਆ ਰਹੀ ਸੀ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਜ਼ਖਮੀਆਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਇਕ ਦੀ ਗਾਲਤ ਨੂੰ ਗੰਭੀਰ ਹੋਣ ਕਰਕੇ ਜਲੰਧਰ ਰੇਫਰ ਕਰ ਦਿੱਤਾ ਗਿਆ।
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਮੰਗੀ 'ਲੋਕ ਸਭਾ ਟਿਕਟ'
NEXT STORY