ਬਰਨਾਲਾ (ਪੁਨੀਤ ਮਾਨ) — ਇਥੋਂ ਦੇ ਬਰਨਾਲਾ ਲੁਧਿਆਣਾ ਮੁੱਖ ਮਾਰਗ 'ਤੇ ਸੰਘਣੀ ਧੁੰਦ 'ਚ ਟਰੱਕ ਚਾਲਕ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦ ਕਿ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਬਰਨਾਲਾ ਸਿਟੀ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ ਬਲਵੰਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਟਾਟਾ ਦਾ ਛੋਟਾ ਹਾਥੀ ਆਈ. ਟੀ. ਆਈ. ਚੌਕ ਤੋਂ ਰਾਇਕੋਟ ਵਲ ਜਾ ਰਿਹਾ ਸੀ ਤੇ ਉਸ ਸਮੇਂ ਪਿਛਿਓ ਆ ਰਹੇ ਟਾਟਾ ਦਾ ਛੋਟਾ ਹਾਥੀ ਨੂੰ ਟੱਕਰ ਮਾਰ ਦਿੱਤੀ।

ਇਸੇ ਦੌਰਾਨ ਇਕ ਮੋਟਰਸਾਈਕਲ ਵੀ ਇਸ ਹਾਦਸੇ ਦੀ ਲਪੇਟ 'ਚ ਆ ਗਿਆ ਤੇ ਮੋਟਰਸਾਈਕਲ ਸਵਾਰ 2 ਲੋਕ ਤੇ ਛੋਟਾ ਹਾਥੀ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਇਸ ਤੋਂ ਥੋੜੀ ਦੂਰੀ 'ਤੇ ਇਕ ਹਾਦਸੇ 'ਚ ਮੋਟਰਸਾਈਕਲ ਸਵਾਰ ਜ਼ਖਮੀ ਹਾਲਤ 'ਚ ਡਿੱਗਿਆ ਹੋਇਆ ਸੀ, ਜਿਸ ਨੂੰ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਜਿਸ ਦੀ ਸ਼ਨਾਖਤ ਲਾਭ ਸਿੰਘ ਪੁੱਤਰ ਚੇਤਨ ਦਾਸ ਵਾਸੀ ਫਰਵਾਹੀ ਦੇ ਰੂਪ 'ਚ ਹੋਈ ਹੈ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਥੇਦਾਰ ਧਿਆਨ ਸਿੰਘ ਮੰਡ ਦੀ ਸਿਹਤ ਖਰਾਬ ਹੋਣ ਕਾਰਨ ਬੈਠਕ ਮੁਲਤਵੀ
NEXT STORY