ਕੋਟਕਪੂਰਾ (ਨਰਿੰਦਰ) — ਮੋਗਾ ਰੋਡ 'ਤੇ ਗਿਆਨੀ ਜੈਲ ਸਿੰਘ ਮਾਰਕੀਟ ਨੇੜੇ ਹੋਏ ਇਕ ਸੜਕ ਹਾਦਸੇ 'ਚ ਸਾਈਕਲ ਸਵਾਰ ਨੌਜਵਾਨ ਜ਼ਖਮੀ ਹੋ ਗਿਆ। ਇਸ ਮੌਕੇ 'ਤੇ ਗੁੱਸੇ 'ਚ ਆਈ ਭੀੜ ਨੇ ਬੱਸ ਚਾਲਕ ਦੀ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਕ ਇਕ ਨਿਜੀ ਕੰਪਨੀ ਦੀ ਬੱਸ ਸਟੈਂਡ ਤੋਂ ਬੱਤੀਆਂ ਵਾਲੇ ਚੌਕ ਵਲੋਂ ਆ ਰਹੀ ਸੀ। ਇਸ ਦੌਰਾਨ ਜਦ ਉਹ ਗਿਆਨੀ ਜੈਲ ਸਿੰਘ ਮਾਰਕੀਟ ਦੇ ਨੇੜੇ ਪਹੁੰਚੀ ਤਾਂ ਉਥੇ ਸਾਈਕਲ 'ਤੇ ਜਾ ਰਹੇ ਸੰਦੀਪ ਸਿੰਘ (18) ਪੁੱਤਰ ਗੋਰਾ ਸਿੰਘ ਨਿਵਾਸੀ ਢਿੱਲਵਾਂ ਕਲਾਂ ਦੇ ਨਾਲ ਟਕਰਾ ਗਈ। ਇਸ ਹਾਦਸੇ 'ਚ ਸੰਦੀਪ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸ਼ਹਿਰ ਦੇ ਪ੍ਰੇਮ ਨਗਰ ਸਥਿਤ ਇਕ ਨਿਜੀ ਹਸਪਤਾਲ 'ਚ ਲੈ ਜਾਇਆ ਗਿਆ।
ਇਸ ਦੌਰਾਨ ਇੱਕਠੀ ਹੋਈ ਭੀੜ ਨੇ ਬੱਸ ਚਾਲਕ ਜਗਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨਿਵਾਸੀ ਤਰਮਾਲਾ ਦੇ ਨਾਲ ਕੁੱਟਮਾਰ ਕੀਤੀ, ਉਸ ਨੂੰ ਵੀ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਿਟੀ ਕੋਟਕਪੂਰਾ ਦੇ ਐੱਸ. ਐੱਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਤੁੰਰਤ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਕੈਪਟਨ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰੇਗੀ ਜਾਂ ਨਹੀਂ, ਫੈਸਲਾ ਅੱਜ!
NEXT STORY