ਖਰੜ (ਅਮਰਦੀਪ, ਰਣਬੀਰ, ਸ਼ਸ਼ੀ)— ਖਰੜ-ਕੁਰਾਲੀ ਮਾਰਗ 'ਤੇ ਹੋਏ ਸੜਕੀ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਗਤ ਸਿੰਘ ਪੁੱਤਰ ਸਵ. ਲਾਭ ਸਿੰਘ ਵਾਸੀ ਪਿੰਡ ਰੁੜਕੀ ਪੁਖਤਾ ਜ਼ਿਲਾ ਮੋਹਾਲੀ ਜੋ ਮਜ਼ਦੂਰੀ ਕਰਦਾ ਹੈ ਜਦੋਂ ਉਹ ਕੰਮ ਖਤਮ ਕਰਕੇ ਆਪਣੇ ਮੋਟਰ ਸਾਈਕਲ ਨੰਬਰ ਪੀ. ਬੀ. 65ਏ. ਪੀ.-9014 ਤੇ ਜਾ ਰਿਹਾ ਸੀ ਤਾਂ ਖਾਨਪੁਰ ਪੈਲਸ ਦੇ ਸਾਹਮਣੇ ਤੇਜ਼ ਰਫਤਾਰ ਵਿਚ ਆਉਂਦੀ ਇੰਡੀਕਾ ਕਾਰ ਨੇ ਟੱਕਰ ਮਾਰੀ ਦਿੱਤੀ। ਮੌਕੇ 'ਤੇ ਕਾਰ ਡਰਾਈਵਰ ਫਰਾਰ ਹੋ ਗਿਆ। ਲੋਕਾਂ ਨੇ ਕਾਰ ਨੰਬਰ ਨੋਟ ਕਰਕੇ ਪੁਲਸ ਨੂੰ ਦਿੱਤਾ ਹੈ। ਪੁਲਸ ਨੇ ਮਾਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡਵੀਜ਼ਨਲ ਕਮਿਸ਼ਨਰ ਸੁਮੇਰ ਗੁਰਜਰ ਨੇ ਕੀਤਾ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ
NEXT STORY