ਪਟਿਆਲਾ — ਸ਼ਾਹੀ ਸ਼ਹਿਰ ਪਟਿਆਲਾ 'ਚ ਸੜਕਾਂ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਚੁੱਕਾ ਹੈ। ਪੀ. ਡਬਲਯੂ. ਡੀ ਵਿਭਾਗ ਵਲੋਂ ਸ਼ੀਸ਼ ਮਹਿਲ ਤੋਂ ਡਕਾਲਾ ਵਲੋਂ ਜਾਣ ਵਾਲੀ ਸੜਕ ਨੂੰ ਬਨਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪੀ. ਡਬਲਯੂ.ਡੀ. ਵਿਭਾਗ ਨੂੰ ਸੜਕ ਬਨਾਉਣ ਲਈ ਕਰੀਬ 2 ਕਰੋੜ 25 ਲੱਖ ਰੁਪਏ ਦਾ ਬਜਟ ਮਿਲ ਚੁੱਕਾ ਹੈ। ਇਸ ਬਜਟ ਨਾਲ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਣਾ ਹੈ। ਅਧਿਕਾਰੀਆਂ ਮੁਤਾਬਕ ਕੁਝ ਦਿਨਾਂ 'ਚ ਹੀ ਸੜਕ ਬਣ ਕੇ ਤਿਆਰ ਹੋ ਜਾਵੇਗੀ।
ਗੁਰਬਖ਼ਸ਼ ਸਿੰਘ ਖਾਲਸਾ ਦੀਆਂ ਅਸਥੀਆਂ ਲੈ ਕੇ ਤੁਰਿਆ ਕਾਫਲਾ, 3 ਤਖਤ ਸਾਹਿਬਾਨਾਂ ਦੇ ਕਰੇਗਾ ਦਰਸ਼ਨ
NEXT STORY