ਹੁਸ਼ਿਆਰਪੁਰ, (ਘੁੰਮਣ)- ਰੋਡਵੇਜ਼ ਪੈਨਸ਼ਨਰ ਐਂਡ ਫੈਮਿਲੀ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ ਬੱਸ ਸਟੈਂਡ ਵਿਖੇ ਨਵ-ਨਿਯੁਕਤ ਚੇਅਰਮੈਨ ਤਰਸੇਮ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਐਸੋਸੀਏਸ਼ਨ 'ਚ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਉਪਰੰਤ ਆਪਣੀਆਂ ਮੰਗਾਂ ਨੂੰ ਲੈ ਕੇ ਸਮੂਹ ਪੈਨਸ਼ਨਰਾਂ ਨੇ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵੱਈਏ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਮੈਡੀਕਲ ਭੱਤਾ 2500 ਰੁਪਏ ਕੀਤਾ ਜਾਵੇ, ਡੀ. ਏ. ਦੀ 50 ਪ੍ਰਤੀਸ਼ਤ ਬੇਸਿਕ ਪੇਅ ਹਰਿਆਣਾ ਪੈਟਰਨ 'ਤੇ ਮਰਜ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਰੋਡਵੇਜ਼ ਵਿਚ ਪੱਕਾ ਕੀਤਾ ਜਾਵੇ, ਸੇਵਾ ਮੁਕਤ ਹੋਏ ਮੁਲਾਜ਼ਮਾਂ ਦੇ ਬੱਚਿਆਂ ਨੂੰ ਰੋਡਵੇਜ਼ ਜਾਂ ਕਿਸੇ ਵੀ ਹੋਰ ਸਰਕਾਰੀ ਵਿਭਾਗ 'ਚ ਪਹਿਲ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਵੇ, ਹਰਿਆਣਾ ਪੈਟਰਨ 'ਤੇ ਰੋਡਵੇਜ਼ ਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਰੋਡਵੇਜ਼ ਦੀ ਬੱਸ 'ਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇ, ਰੋਡਵੇਜ਼ ਮੁਲਾਜ਼ਮਾਂ ਦੀਆਂ ਪਤਨੀਆਂ ਨੂੰ ਵੀ ਰੋਡਵੇਜ਼ ਦੀ ਬੱਸ 'ਚ ਮੁਫ਼ਤ ਯਾਤਰਾ ਦਾ ਲਾਭ ਮਿਲੇ ਆਦਿ ਮੰਗਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦਾ ਗਠਨ ਵੀ ਸਰਬਸੰਮਤੀ ਨਾਲ ਕੀਤਾ ਗਿਆ, ਜਿਸ ਵਿਚ ਬਲਵੀਰ ਸਿੰਘ ਨੂੰ ਪ੍ਰਧਾਨ, ਧਰਮ ਸਿੰਘ ਜਨਰਲ ਸਕੱਤਰ, ਗੁਰਮੁਖ ਸਿੰਘ ਤੇ ਕਰਨੈਲ ਸਿੰਘ ਨੂੰ ਕੈਸ਼ੀਅਰ, ਗੁਰਪਾਲ ਚੰਦ ਤੇ ਬਲਵਿੰਦਰ ਸਿੰਘ ਗਿੱਲ ਸਟੇਜ ਸਕੱਤਰ, ਰਾਜ ਕੁਮਾਰ ਤੇ ਗਿਆਨ ਚੰਦ ਨੂੰ ਦਫ਼ਤਰ ਸਕੱਤਰ, ਭੁਪਿੰਦਰ ਸਿੰਘ, ਅਸ਼ੋਕ ਕੁਮਾਰ, ਸਤਨਾਮ ਪਾਲ, ਪਰਮਜੀਤ ਸਿੰਘ, ਤਰਸੇਮ ਸਿੰਘ ਤੇ ਅਮਰੀਕ ਸਿੰਘ ਨੂੰ ਸੀਨੀ. ਮੀਤ ਪ੍ਰਧਾਨ, ਰਤਨ ਚੰਦ ਤੇ ਜਰਨੈਲ ਸਿੰਘ ਨੂੰ ਪ੍ਰੈੱਸ ਸਕੱਤਰ, ਦਿਲਬਾਗ ਸਿੰਘ ਵਿਹਾਲਾ, ਨੱਥਾ ਸਿੰਘ ਜਲੰਧਰ ਤੇ ਜਸਵੰਤ ਸਿੰਘ ਨੂੰ ਪ੍ਰਚਾਰ ਸਕੱਤਰ, ਹੁਸ਼ਿਆਰ ਸਿੰਘ, ਕੁਸ਼ਲ ਸਿੰਘ, ਦਿਲਬਾਗ ਸਿੰਘ, ਅਮਰ ਸਿੰਘ ਤੇ ਮਹਿੰਦਰਪਾਲ ਸਿੰਘ ਨੂੰ ਪ੍ਰਬੰਧਕ, ਕਮਲਜੀਤ ਸਿੰਘ ਨੂੰ ਸਕੱਤਰ, ਕਿਸ਼ਨ ਦਾਸ ਤੇ ਲਾਲ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਪਥਰਾਲਾ ਡਬਲ ਮਰਡਰ ਗੁਆਂਢੀ ਹੀ ਨਿਕਲਿਆ ਦਾਦਾ-ਪੋਤੇ ਦਾ ਕਾਤਲ
NEXT STORY