ਲੁਧਿਆਣਾ (ਗੌਤਮ) : ਹੈਬੋਵਾਲ ਇਲਾਕੇ ’ਚ ਗੈਸ ਡਲਿਵਰੀ ਕਰਨ ਜਾ ਰਹੇ 2 ਨੌਜਵਾਨਾਂ ਤੋਂ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਲੁਟੇਰਿਆਂ ਨੇ 24 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਖੋਹ ਲਿਆ। ਨੌਜਵਾਨਾਂ ਨੇ ਇਸ ਦੀ ਸੂਚਨਾ ਥਾਣਾ ਹੈਬੋਵਾਲ ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਰਾਮ ਨਗਰ ਦੇ ਰਹਿਣ ਵਾਲੇ ਗਿਰਜੇਸ਼ ਦੇ ਬਿਆਨ ’ਤੇ ਅਣਪਛਾਤੇ ਲੋਕਾਂ ਖਿਲਾਫ ਲੁੱਟ-ਖੋਹ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਮੁਫ਼ਤ 'ਚ Aadhaar Card ਅਪਡੇਟ ਕਰਵਾਉਣ ਦਾ ਮੌਕਾ, 10 ਸਾਲ ਪੁਰਾਣਾ ਆਧਾਰ ਵੀ ਕਰੋ ਮਿੰਟਾਂ 'ਚ ਅਪਡੇਟ
ਪੁਲਸ ਨੂੰ ਦਿੱਤੇ ਬਿਆਨਾਂ ’ਚ ਗਿਰਜੇਸ਼ ਨੇ ਦੱਸਿਆ ਕਿ ਉਹ ਹਰਪ੍ਰਭ ਗੈਸ ਏਜੰਸੀ ਚੂਹੜਪੁਰ ’ਚ ਨੌਕਰੀ ਕਰਦਾ ਹੈ। 3 ਸਤੰਬਰ ਨੂੰ ਆਪਣੇ ਸਾਥੀ ਹਰਵਿੰਦਰ ਯਾਦਵ ਨਾਲ ਗੈਸ ਸਿਲੰਡਰਾਂ ਦੀ ਡਲਿਵਰੀ ਦੇਣ ਗਏ ਤਾਂ ਉਹ ਰਾਹ ’ਚ ਬਚਨ ਸਿੰਘ ਮਾਰਗ ’ਤੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਬਾਥਰੂਮ ਕਰਨ ਲਈ ਰੁਕੇ ਤਾਂ ਇਕ ਮੋਟਰਸਾਈਕਲ ’ਤੇ 2 ਨੌਜਵਾਨ ਆਏ, ਜਿਨ੍ਹਾਂ ਨੇ ਉਨ੍ਹਾਂ ਨੂੰ ਤਲਵਾਰ ਦਿਖਾ ਕੇ ਮੋਬਾਈਲ ਅਤੇ ਨਕਦੀ ਖੋਹ ਲਈ ਅਤੇ ਫ਼ਰਾਰ ਹੋ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਐੱਨ. ਆਰ. ਆਈ. ਨੇ ਕਿਹਾ- 'ਨੂੰਹ ਨੇ ਘਰਵਾਲੀ ਦੀ ਤੋੜ ਦਿੱਤੀ ਪਸਲੀ, ਹੁਣ ਪੁਲਸ ਵੀ ਨਹੀਂ ਕਰ ਰਹੀ ਸੁਣਵਾਈ
NEXT STORY