ਲੁਧਿਆਣਾ (ਰਾਮ/ਮੁਕੇਸ਼) : ਸ਼ੇਰਪੁਰ ਖੁਰਦ ਮਸਜਿਦ ਨੇੜੇ ਦੁੱਧ ਵਾਲੀ ਦੁਕਾਨ ’ਤੇ ਸਾਮਾਨ ਲੈਣ ਦੇ ਬਹਾਨੇ ਐਕਟਿਵਾ ’ਤੇ ਸਵਾਰ ਹੋ ਕੇ ਆਏ 2 ਲੁਟੇਰੇ ਦੁਕਾਨਦਾਰ ਤੋਂ ਨਕਦੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਅੰਸ਼ੂ ਕੁਮਾਰ ਨੇ ਦੱਸਿਆ ਕਿ ਸ਼ੇਰਪੁਰ ਖੁਰਦ ਵਿਖੇ ਮਸਜਿਦ ਨਾਲ ਉਸ ਦੀ ਦੁੱਧ ਰਾਸ਼ਨ ਵਾਲੀ ਦੁਕਾਨ ਹੈ।
ਐਤਵਾਰ ਸਵੇਰੇ ਕਰੀਬ ਪੌਣੇ 6 ਵਜੇ ਐਕਟਿਵਾ ’ਤੇ ਸਵਾਰ 2 ਨੌਜਵਾਨ, ਜਿਨ੍ਹਾਂ ’ਚ ਇਕ ਮੋਨਾ ਅਤੇ ਦੂਜਾ ਸਿੱਖ ਸੀ, ਦੁਕਾਨ ’ਤੇ ਆਏ, ਜਿਨ੍ਹਾਂ ਨੇ ਮੂੰਹ ਵੀ ਨਹੀਂ ਢੱਕੇ ਹੋਏ ਸੀ, ਉਸ ਕੋਲੋਂ ਦੁੱਧ ਤੇ ਰਾਸ਼ਨ ਲਿਆ। ਜਦੋਂ ਉਸ ਨੇ ਉਨ੍ਹਾਂ ਕੋਲੋਂ ਸਾਮਾਨ ਦੇ ਪੈਸੇ ਮੰਗੇ ਤਾਂ ਇੱਕ ਲੁਟੇਰੇ ਨੇ ਵੱਡਾ ਸਾਰਾ ਛੁਰਾ ਕੱਢ ਕੇ ਉਸ ਦੀ ਧੌਣ ’ਤੇ ਰੱਖ ਦਿੱਤਾ ਅਤੇ ਗੱਲੇ ’ਚ ਪਈ ਹੋਈ ਨਕਦੀ ਤੇ ਉਸ ਦਾ ਮਹਿੰਗਾ ਮੋਬਾਈਲ ਝਪਟਣ ਮਗਰੋਂ ਛੁਰਾ ਲਹਿਰਾਉਂਦੇ ਹੋਏ ਰੌਲਾ ਨਾ ਪਾਉਣ ਦੀ ਧਮਕੀ ਦਿੰਦੇ ਹੋਏ ਐਕਟਿਵਾ ’ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਦੀ ਪਰਿਵਾਰ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ ਕੀਤੀ 'ਸੇਵਾ'
ਉਨ੍ਹਾਂ ਦੇ ਜਾਣ ਮਗਰੋਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੋਕ ਇਕੱਠੇ ਹੋ ਗਏ ਪਰ ਉਦੋਂ ਤਕ ਲੁਟੇਰੇ ਦੂਰ ਨਿਕਲ ਚੁੱਕੇ ਸਨ। ਉਸ ਨੇ ਮੋਤੀ ਨਗਰ ਪੁਲਸ ਥਾਣੇ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਦੁਕਾਨ ਦੇ ਆਲੇ-ਦੁਆਲੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੇ ਹਾਂ ਤਾਂ ਕਿ ਕੋਈ ਸੁਰਾਗ ਹੱਥ ਲੱਗ ਸਕੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿੱਚ ਪੁਲਸ ਛਾਪੇਮਾਰੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਦੀ ਪਰਿਵਾਰ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੀਤੀ 'ਸੇਵਾ'
NEXT STORY