ਜ਼ੀਰਾ, (ਅਕਾਲੀਆਂਵਾਲਾ, ਗੁਰਮੇਲ)- ਸ਼ਹਿਰ ’ਚ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਬੀਤੀ ਰਾਤ ਦੇਰ ਉਹ ਪਿਸਤੌਲ ਦੀ ਨੋਕ ’ਤੇ ਬੱਸ ਸਟੈਂਡ ਦੇ ਸਾਹਮਣੇ ਸ਼ੋਅ ਰੂਮ ’ਚ ਦਾਖਲ ਹੋ ਕੇ ਦੁਕਾਨ ਮਾਲਕ ਤੋਂ 50 ਹਜ਼ਾਰ ਰੁਪਏ ਲੁੱਟ ਕੇ ਲੈ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੋਅ ਰੂਮ ਦੇ ਮਾਲਕ ਅਮਨ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਜੋਹਲ ਨਗਰ ਜ਼ੀਰਾ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਦੋ ਨੌਜਵਾਨ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ , ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਮੇਰੇ ’ਤੇ ਪਿਸਤੌਲ ਤਾਣ ਕੇ ਮੇਰੇ ਕੋਲੋਂ 50 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਸ਼ੋਅ ਰੂਮ ’ਤੇ ਕੰਮ ਕਰਦੇ ਮੁਲਾਜ਼ਮ ਜਦੋਂ ਬਚਾਅ ਲਈ ਅੱਗੇ ਆਉਣ ਲੱਗੇ ਤਾਂ ਉਨ੍ਹਾਂ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ, ਜਿਸ ਕਾਰਨ ਮੁਲਾਜ਼ਮ ਪਿੱਛੇ ਹੋ ਗਏ। ਇਸ ਘਟਨਾ ਦਾ ਪਤਾ ਲੱਗਣ ’ਤੇ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਡੀ. ਐੱਸ. ਪੀ. ਨਰਿੰਦਰ ਸਿੰਘ, ਐੱਸ. ਐੱਚ. ਓ. ਦਵਿੰਦਰ ਸ਼ਰਮਾ ਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਰਾਜੇਸ਼ ਕੁਮਾਰ ਢੰਡ ਸ਼ੋਅ ਰੂਮ ’ਤੇ ਪੁੱਜੇ।
ਕਰੰਟ ਲੱਗਣ ਨਾਲ ਸਾਬਕਾ ਕਬੱਡੀ ਖਿਡਾਰੀ ਦੀ ਮੌਤ
NEXT STORY