ਜਲਾਲਾਬਾਦ (ਸੇਤੀਆ) - ਇਕ ਪਾਸੇ ਕਣਕ ਦਾ ਸੀਜ਼ਨ ਸ਼ੁਰੂ ਹੋਣ ਨਾਲ ਆੜ੍ਹਤੀਆਂ ਦਾ ਬੈਂਕਾਂ 'ਚ ਲੈਣ-ਦੇਣ ਵੀ ਵੱਧ ਰਿਹਾ ਹੈ ਪਰ ਦੂਜੇ ਪਾਸੇ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਹਨ ਅਤੇ ਉਹ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਇਕ ਘਟਨਾ ਜਲਾਲਾਬਾਦ ਦੀ ਸਥਾਨਕ ਅਨਾਜ ਮੰਡੀ 'ਚ ਬਾਅਦ ਦੁਪਹਿਰ ਨੂੰ ਹੋਈ ਹੈ, ਜਿਸ 'ਚ ਆੜ੍ਹਤ ਦੀ ਦੁਕਾਨ ਦੇ ਬਾਹਰ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਚੋਰ ਇਕ ਲੱਖ ਰੁਪਏ ਦੀ ਚੋਰੀ ਕਰਕੇ ਮੌਕੇ 'ਤੇ ਫਰਾਰ ਹੋ ਗਏ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਜੀਤ ਕੁਮਾਰ-ਜਗਦੀਸ਼ ਕੁਮਾਰ ਦੇ ਮਾਲਿਕ ਜੀਤ ਕੁਮਾਰ ਨੇ ਕਿਹਾ ਕਿ ਉਸਦੀ ਮੰਡੀ 'ਚ 17 ਨੰਬਰ ਆੜ੍ਹਤ ਦੀ ਦੁਕਾਨ ਹੈ। ਅੱਜ ਬਾਅਦ ਦੁਪਹਿਰ ਉਸਨੇ ਬੈਂਕ 'ਚੋਂ ਪੈਸੇ ਕੱਢਵਾ ਕੇ ਗੱਡੀ 'ਚ ਰੱਖ ਕੇ ਅਨਾਜ ਮੰਡੀ ਸਥਿੱਤ ਆਪਣੀ ਆੜ੍ਹਤ 'ਤੇ ਚੱਲਾ ਗਿਆ। ਉਸ ਨੂੰ ਬਾਅਦ 'ਚ ਪਤਾ ਲਗਾ ਕਿ ਉਸ ਨੇ ਬੈਂਕ 'ਚੋਂ 2 ਲੱਖ ਰੁਪਏ ਕੱਢਵਾਏ ਸਨ, ਜਿਸ 'ਚ ਉਹ ਇਕ ਲੱਖ ਰੁਪਏ ਆਪਣੀ ਜੇਬ 'ਚ ਪਾ ਕੇ ਅੰਦਰ ਦੁਕਾਨ 'ਚ ਆ ਗਿਆ ਅਤੇ ਬਾਕੀ ਦੇ ਇਕ ਲੱਖ ਰੁਪਏ ਉਹ ਆਪਣੀ ਕਾਰ 'ਚ ਰੱਖ ਕੇ ਆ ਗਿਆ। ਉਸ ਨੇ ਕਿਹਾ ਕਿ ਜਦੋਂ ਉਹ ਕੁੱਝ ਸਮੇਂ ਬਾਅਦ ਬਾਹਰ ਆਇਆ ਤਾਂ ਉਸ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਪਿਆ ਸੀ ਅਤੇ ਉਸ 'ਚ ਇਕ ਲੱਖ ਰੁਪਏ ਗਾਇਬ ਸਨ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਕੈਪਟਨ ਰਜਵਾੜਾਸ਼ਾਹੀ, ਆਮ ਲੋਕਾਂ ਲਈ ਸਮਾਂ ਨਹੀਂ : ਸਾਬਕਾ ਸੰਸਦੀ ਸਕੱਤਰ
NEXT STORY