ਰੋਪੜ (ਸੱਜਣ ਸੈਣੀ): ਪਾਠ ਕਰ ਰਹੇ ਪਾਠੀ ਦੇ ਅੱਗੋਂ ਪ੍ਰਸ਼ਾਸਨ ਵਲੋਂ ਲਾਊਡ ਸਪੀਕਰ ਚੁੱਕ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਰੂਪਨਗਰ ਦੇ ਆਦਰਸ਼ਨ ਨਗਰ 'ਚ ਵਾਪਰੀ, ਜਿਥੇ ਨਿਰਮਲ ਕੁਟੀਆ 'ਚ ਤੜਕੇ 5 ਵਜੇ ਪਾਠੀ ਪਾਠ ਕਰ ਰਿਹਾ ਸੀ ਅਤੇ ਐਨ ਮੌਕੇ 'ਤੇ ਐੱਸ.ਡੀ.ਐੱਮ. ਹਰਜੀਤ ਕੌਰ ਦੀ ਅਗਵਾਈ 'ਚ ਟੀਮ ਨਿਰਮਲ ਕੁਟੀਆ 'ਚ ਪਹੁੰਚੀ ਤੇ ਪਾਠੀ ਅੱਗੋਂ ਲਾਊਡ ਸਪੀਕਰ ਚੁੱਕ ਪੂਰਾ ਸਾਊਂਡ ਸਿਸਟਮ ਜ਼ਬਤ ਕਰ ਲਿਆ ਗਿਆ। ਦਰਅਸਲ, ਪ੍ਰਸ਼ਾਸਨ ਨੂੰ ਬਲਰਾਜ ਸ਼ਰਮਾ ਨਾਂ ਦੇ ਵਿਅਕਤੀ ਵਲੋਂ ਲਗਾਤਾਰ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਨਿਰਮਲ ਕੁਟੀਆ 'ਚ ਸਵੇਰ-ਸ਼ਾਮ ਪਾਠ ਦੌਰਾਨ ਬੜੀ ਉੱਚੀ ਆਵਾਜ਼ 'ਚ ਲਾਊਡ ਸਪੀਕਰ ਵੱਜਦਾ ਹੈ, ਜਿਸ ਨਾਲ ਆਸ-ਪਾਸ ਦੇ ਲੋਕ ਪਰੇਸ਼ਾਨ ਹੁੰਦੇ ਹਨ। ਇਸ 'ਤੇ ਕਾਰਵਾਈ ਕਰਦਿਆਂ ਐੱਸ.ਡੀ.ਐੱਮ. ਨੇ ਸਾਊਂਡ ਸਿਸਟਮ ਜ਼ਬਤ ਕਰ ਪੁਲਸ ਨੂੰ ਕਾਰਵਾਈ ਲਈ ਲਿਖ ਦਿੱਤਾ ਹੈ।
ਪੰਜਾਬ 'ਚ ਸ਼ਾਇਦ ਇਹ ਪਹਿਲਾ ਮਾਮਲਾ ਹੈ, ਜਦੋਂ ਪ੍ਰਸ਼ਾਸਨ ਵਲੋਂ ਪਾਠ ਦੌਰਾਨ ਇਸ ਤਰ੍ਹਾਂ ਸਾਊਂਡ ਸਿਸਟਮ ਬੰਦ ਕੀਤਾ ਗਿਆ ਹੋਵੇ। ਪ੍ਰਸ਼ਾਸਨ ਜਿਥੇ ਆਪਣੀ ਇਸ ਕਾਰਵਾਈ ਨੂੰ ਅਦਾਲਤ ਦੇ ਹੁਕਮਾਂ ਦੀ ਤਾਮੀਲ ਦੱਸ ਰਿਹਾ ਹੈ, ਉਥੇ ਹੀ ਇਸ ਘਟਨਾ ਨੂੰ ਲੈ ਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਸਰਨਾ ਭਰਾਵਾਂ ਦੀ ਭਾਜਪਾ ਨਾਲ ਨੇੜਤਾ ਨੇ ਉਡਾਈ ਬਾਦਲਾਂ ਦੀ ਨੀਂਦ
NEXT STORY