ਰੋਪੜ (ਭੰਡਾਰੀ)- ਭਾਰਤ ਵਿਕਾਸ ਪ੍ਰੀਸ਼ਦ, ਤਖਤਗਡ਼੍ਹ ਦੀ ਇਕ ਅਹਿਮ ਮੀਟਿੰਗ ਸਾਬਕਾ ਪ੍ਰਧਾਨ ਇੰਜ. ਮਦਨ ਗੋਪਾਲ ਲਖਣੋਂ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਭਾਰਤ ਵਿਕਾਸ ਪ੍ਰੀਸ਼ਦ ਦੇ ਜ਼ਿਲਾ ਰੂਪਨਗਰ ਦੇ ਪ੍ਰਧਾਨ ਅਸ਼ੋਕ ਮਨੋਚਾ ਬਤੌਰ ਆਬਜ਼ਰਵਰ ਸ਼ਾਮਲ ਹੋਏ । ਇਸ ਦੌਰਾਨ ਸਰਬਸੰਮਤੀ ਨਾਲ ਸੰਜੀਵ ਭਾਰਦਵਾਜ ਨੂੰ ਸੰਸਥਾ ਦਾ ਪ੍ਰਧਾਨ ਜਦਕਿ ਮਾ. ਸੰਜੀਵ ਸੋਨੀ ਮਾਧੋਵਾਲ ਨੂੰ ਸੈਕਟਰੀ ਤੇ ਲਖਵੀਰ ਸੈਣੀ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਨਵਨਿਯੁਕਤ ਪ੍ਰਧਾਨ ਸੰਜੀਵ ਭਾਰਦਵਾਜ ਨੇ ਤਨਦੇਹੀ ਨਾਲ ਕਾਰਜ ਜਾਰੀ ਰੱਖਣ ਦਾ ਸਮੁੱਚੇ ਮੈਂਬਰਾਂ ਨੂੰ ਵਿਸ਼ਵਾਸ ਦਿਲਾਇਆ। ਚੋਣ ਆਬਜ਼ਰਵਰ ਅਸ਼ੋਕ ਮਨੋਚਾ ਨੇ ਕਿਹਾ ਕਿ ਸੰਸਥਾ ਦਾ ਹਰ ਮੈਂਬਰ ਮਜ਼ਬੂਤ ਇਰਾਦੇ ਨਾਲ ਅਪਣੇ ਪੱਧਰ ’ਤੇ ਆਰਥਿਕ ਸਾਧਨ ਜੁਟਾ ਕੇ ਰਾਸ਼ਟਰ ਨਿਰਮਾਣ ਦੀ ਦਿਸ਼ਾ ’ਚ ਯੋਗਦਾਨ ਪਾਏ। ਇਸ ਮੌਕੇ ਸ਼ਸ਼ੀਕਾਂਤ ਚੰਦਨ, ਪ੍ਰਿੰ. ਵਰਿੰਦਰ ਸ਼ਰਮਾ, ਅਮਿਤ ਚੱਢਾ, ਇੰਜ. ਵਰਿੰਦਰ ਪਾਠਕ, ਰਾਜੀਵ ਮਾਲੀਆ, ਡਾ. ਰਕੇਸ਼ ਰਾਣਾ, ਅਮਨ ਰਾਣਾ ਤੇ ਪਵਨ ਪਲਹੋਰਾ ਆਦਿ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ।
ਪੱਲੀਝਿੱਕੀ ਨੇ ਗ੍ਰਾਂਟਾ ਦਾ ਮੀਂਹ ਵਰ੍ਹਾਇਆ
NEXT STORY