ਰੋਪੜ (ਤ੍ਰਿਪਾਠੀ)-ਪਿੰਡ ਟਕਾਰਲਾ ਦੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਦੀ ਸਾਂਝੀ ਕੰਪਿਊਟਰ ਅਤੇ ਭਾਸ਼ਾ ਲੈਬਾਰਟਰੀ ਦਾ ਉਦਘਾਟਨ ਪ੍ਰਵਾਸੀ ਭਾਰਤੀ ਤਰਸੇਮ ਲਾਲ ਖੇਪਡ਼ ਤੇ ਲੱਕੀ ਖੇਪਡ਼ ਵੱਲੋਂ ਕੀਤਾ ਗਿਆ। ਰੋਟਰੀ ਕਲੱਬ ਆਫ ਗਰੈਂਡ ਪ੍ਰੇਰੀ ਕੈਨੇਡਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 7.74 ਲੱਖ ਰੁਪਏ ਦੀ ਲਾਗਤ ਨਾਲ ਬਣੀ ਇਸ ਸਾਂਝੀ ਕੰਪਿਊਟਰ ਅਤੇ ਲੈਂਗੂਏਜ ਲੈਬਾਰਟਰੀ ਦੇ ਉਦਘਾਟਨ ਮੌਕੇ ਤਰਸੇਮ ਨੇ ਕਿਹਾ ਕਿ ਪਿੰਡ ਦੇ ਸਕੂਲਾਂ ਵਿਚ ਇਸ ਤਰ੍ਹਾਂ ਦੀਆਂ ਸਹੂਲਤਾਂ ਉਪਲਬੱਧ ਹੋਣ ਨਾਲ ਵਿਦਿਆਰਥੀ ਅੱਜ ਦੇ ਸਮੇਂ ਦੀ ਲੋਡ਼ ਅਨੁਸਾਰ ਸਿੱਖਿਆ ਹਾਸਲ ਕਰ ਕੇ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖਵਾਹਿਸ਼ ਸੇਵਾ ਸੋਸਾਇਟੀ ਵੱਲੋਂ ਦਿੱਤੀ 1 ਲੱਖ ਰੁਪਏ ਦੀ ਰਾਸ਼ੀ ਨਾਲ ਇਲਾਕੇ ਦੇ ਸਰਕਾਰੀ ਸਕੂਲਾਂ ਵਿਚ ਮਲਟੀ ਮੀਡੀਆ ਦੀ ਸਥਾਪਨਾ ਕੀਤੀ ਜਾਵੇਗੀ। ਸਮਾਰਟ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਉਕਤ ਲੈਬਾਰਟਰੀ ਦੇ ਨਿਰਮਾਣ ਵਿਚ ਰੋਟਰੀ ਕਲੱਬ ਕੈਨੇਡਾ ਅਤੇ ਪਿੰਡ ਵਾਸੀਆਂ ਵੱਲੋਂ 3.87-3.87 ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। ਉਨ੍ਹਾਂ ਨੇ ਰੋਟਰੀ ਕਲੱਬ ਅਤੇ ਖਵਾਹਿਸ਼ ਕਲੱਬ ਦਾ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਅਸ਼ੋਕ ਚੌਧਰੀ, ਤਰਸੇਮ ਲਾਲ ਸਰਪੰਚ, ਜੋਗਿੰਦਰ ਪਾਲ ਠੇਕੇਦਾਰ, ਹੇਮ ਰਾਜ ਠੇਕੇਦਾਰ, ਭਜਨ ਲਾਲ ਸਾਬਕਾ ਸਰਪੰਚ, ਬਲਵੀਰ ਚੰਦ, ਚਮਨ ਲਾਲ ਠੇਕੇਦਾਰ, ਮਨਜੀਤ ਸਿਆਣ, ਮਾਤਾ ਚਰਨਜੀਤ ਕੌਰ, ਅਵਿਨਾਸ਼ ਕੁਮਾਰ ਮੁੱਖ ਅਧਿਆਪਕ, ਪਿੰਡ ਦੇ ਪੰਚਾਇਤ ਮੈਂਬਰ, ਸਕੂਲ ਸਟਾਫ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਕਿਸਾਨ ਸਨਮਾਨ ਨਿੱਧੀ ਯੋਜਨਾ ਸਬੰਧੀ ਕੈਂਪ ਲਾਇਆ
NEXT STORY