ਫਿਰੋਜ਼ਪੁਰ, (ਕੁਮਾਰ)– 22 ਕਿਲੋ ਹੈਰੋਇਨ ਬਰਾਮਦਗੀ ਦੇ ਕੇਸ ’ਚ ਫਿਰੋਜ਼ਪੁਰ ਦੀ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਨਾਭਾ ਦੀ ਜੇਲ ’ਚ ਬੰਦ ਅਤੇ ਪੇਸ਼ੀ ਭੁਗਤਣ ਤੋਂ ਬਾਅਦ ਪੁਲਸ ’ਤੇ ਫਾਇਰਿੰਗ ਕਰ ਕੇ ਆਪਣੇ 3 ਸਾਥੀਆਂ ਸਮੇਤ ਫਰਾਰ ਹੋਏ ਸਮੱਗਲਰ ਹਰਭਜਨ ਸਿੰਘ ਉਰਫ ਰਾਣਾ ਉਰਫ ਬਿੱਟੂ ਪੁੱਤਰ ਲਾਲ ਸਿੰਘ ਵਾਸੀ ਨਿਹਾਲ ਕਿਲਚਾ ਦਾ ਅੱਜ 13 ਦਿਨ ਬੀਤਣ ’ਤੇ ਵੀ ਕੋਈ ਸੁਰਾਗ ਨਹੀਂ ਲੱਗਾ ਅਤੇ ਉਸ ਦੇ ਮਾਂ-ਬਾਪ ਤੇ ਭੈਣ ਵੀ ਜੇਲ ’ਚ ਬੰਦ ਹੋਣ ਕਾਰਨ ਪੁਲਸ ਨੂੰ, ਉਸ ਨੂੰ ਫਡ਼ਨ ’ਚ ਮੁਸ਼ਕਲਾਂ ਆ ਰਹੀਆਂ ਹਨ।
®ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ ਉਰਫ ਰਾਣਾ ਦੇ ਪਾਕਿ ਦੇ ਵੱਡੇ ਨਾਮੀ ਸਮੱਗਲਰਾਂ ਦੇ ਨਾਲ ਬਹੁਤ ਚੰਗੇ ਸਬੰਧ ਹਨ ਅਤੇ ਉਹ ਹਰਭਜਨ ਸਿੰਘ ਦੇ ਇਕ ਮੈਸਜ ’ਤੇ ਨਸ਼ੇ ਵਾਲੇ ਪਦਾਰਥਾਂ ਦੀ ਵੱਡੀ ਤੋਂ ਵੱਡੀ ਖੇਪ ਭੇਜਣ ਤੋਂ ਵੀ ਸੰਕੋਚ ਨਹੀਂਂ ਕਰਦੇ ਤੇ ਉਸ ’ਤੇ ਬਹੁਤ ਵਿਸ਼ਵਾਸ ਕਰਦੇ ਹਨ ਤੇ ਪਾਕਿ ਤੋਂ ਸਮੱਗਲਿੰਗ ਕਰ ਕੇ ਵੱਡੇ ਤੋਂ ਵੱਡਾ ਸਾਮਾਨ ਲਿਆਉਣਾ ਵੀ ਉਸ ਲਈ ਮੁਸ਼ਕਲ ਨਹੀਂ ਹੈ। ਸੂਤਰਾਂ ਅਨੁਸਾਰ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਹਰਭਜਨ ਸਿੰਘ ਪਾਕਿ ਸਮੱਗਲਰਾਂ ਤੋਂ 2 ਵਾਰ ਹੈਰੋਇਨ ਮੰਗਵਾ ਚੁੱਕਾ ਹੈ। ਦੱਸਿਆ ਜਾਂਦਾ ਹੈ ਕਿ ਉਹ ਨਾਭਾ ਜੇਲ ’ਚ ਰਹਿੰਦੇ ਹੋਏ ਵੀ ਪਾਕਿ ਤੇ ਭਾਰਤੀ ਸਮੱਗਲਰਾਂ ਦੇ ਸੰਪਰਕ ਵਿਚ ਰਹਿੰਦਾ ਸੀ ਤੇ ਜੇਲ ’ਚ ਰਹਿੰਦੇ ਹੋਏ ਵੀ ਉਸ ਦਾ ਮੋਬਾਇਲ ’ਤੇ ਨੈੱਟਵਰਕ ਚੱਲਦਾ ਰਹਿੰਦਾ ਸੀ, ਜਿਸ ਦੀ ਮਿਸਾਲ ਉਸ ਦੀ ਜੇਲ ਦੀਆਂ ਬੈਰਕਾਂ ’ਚ ਖਿੱਚੀਆਂ ਗਈਆਂ ਫੋਟੋ ਹਨ, ਜੋ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਕਰੀਬ 30 ਸਾਲਾ ਇਹ ਸਮੱਗਲਰ ਪੁਲਸ ਲਈ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਅਤੇ ਉਸ ਦੇ ਦੋ ਮੋਟਰਸਾਈਕਲਾਂ ’ਤੇ ਸਵਾਰ ਸਾਥੀ ਉਸ ਨੂੰ ਪੁਲਸ ’ਚੋਂ ਛੁਡਵਾ ਕੇ ਕਿਥੇ ਲੈ ਗਏ, ਇਹ ਇਕ ਬੁਝਾਰਤ ਬਣੀ ਹੋਈ ਹੈ।
ਪੁਲਸ ਛਾਪਾਮਾਰੀ ਕਰਦੇ ਹੋਏ ਉਸ ਨੂੰ ਫਡ਼ਨ ਲਈ ਜੁਟੀ
ਦੂਸਰੇ ਪਾਸੇ ਸੰਪਰਕ ਕਰਨ ’ਤੇ ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹਰਭਜਨ ਸਿੰਘ ਉਰਫ ਰਾਣਾ ਉਰਫ ਬਿੱਟੂ ਨੂੰ ਫਡ਼ਨ ਲਈ ਪੁਲਸ ਵੱਡੇ ਪੱਧਰ ’ਤੇ ਕੋਸ਼ਿਸ਼ ਕਰ ਰਹੀ ਹੈ ਅਤੇ ਸ਼ੱਕੀ ਸਥਾਨਾਂ ’ਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਸ ਗੱਡੀ ’ਚ ਸਮੱਗਲਰ ਹਰਭਜਨ ਸਿੰਘ ਨੂੰ ਫਿਰੋਜ਼ਪੁਰ ਦੀ ਕੋਰਟ ’ਚ ਪੇਸ਼ ਕਰਨ ਲਈ ਨਾਭਾ ਜੇਲ ’ਚੋਂ ਲਿਆਂਦਾ ਗਿਆ ਸੀ, ਪੁਲਸ ਨੇ ਉਸ ਗੱਡੀ ਦੇ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਹੈ। ਪੁਲਸ ਜਲਦ ਉਸ ਨੂੰ ਗ੍ਰਿਫਤਾਰ ਕਰ ਲਵੇਗੀ।
ਖੱਬੇਪੱਖੀਅਾਂ ਨੇ ਸ਼ਹਿਰ ’ਚ ਕੱਢਿਆ ਰੋਸ ਮਾਰਚ
NEXT STORY