ਜਲੰਧਰ, (ਜ. ਬ.)- ਪਤਨੀ ਤੋਂ ਦਾਜ ਮੰਗਣ ਤੇ ਉਸ ਨਾਲ ਮਾਰਕੁੱਟ ਕਰਨ ਵਾਲੇ ਭਗੌੜੇ ਪਤੀ ਨੂੰ ਮਹਿਲਾ ਪੁਲਸ ਥਾਣੇ ਦੀ ਪੁਲਸ ਨੇ ਯੂ. ਪੀ. ਵਿਚ ਜਾ ਕੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਭਾਟੀਆ ਵਜੋਂ ਹੋਈ। ਮਹਿਲਾ ਥਾਣੇ ਦੇ ਐੱਸ. ਐੱਚ. ਓ. ਜਰਨੈਲ ਸਿੰਘ ਨੇ ਦੱਸਿਆ ਕਿ ਅਮਨ ਨਗਰ ਸੋਢਲ ਰੋਡ ਵਾਸੀ ਪ੍ਰਭਜੋਤ ਕੌਰ ਉਰਫ ਰਿਚਾ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਉਸ ਦੇ ਪਤੀ ਖਿਲਾਫ ਕੇਸ ਦਰਜ ਕੀਤਾ ਸੀ। ਉਸ ਦਾ ਪਤੀ ਸਿਮਰਨਜੀਤ ਸਿੰਘ ਕੇਸ ਵਿਚੋਂ ਭਗੌੜਾ ਹੋ ਗਿਆ।
ਪੁਲਸ ਨੇ ਸਪੈਸ਼ਲ ਟੀਮ ਦੀ ਸੂਚਨਾ ਦੇ ਆਧਾਰ 'ਤੇ ਉਸ ਦੇ ਪਤੀ ਨੂੰ ਯੂ. ਪੀ. ਦੇ ਜ਼ਿਲਾ ਅਨਾਊ ਸਥਿਤ ਬੈਂਕ 'ਚੋਂ ਕਾਬੂ ਕੀਤਾ। ਮੁਲਜ਼ਮ ਬੈਂਕ ਵਿਚ ਕੰਮ ਕਰਦਾ ਹੈ। ਪੁਲਸ ਉਸ ਨੂੰ ਯੂ. ਪੀ. ਤੋਂ ਜਲੰਧਰ ਲੈ ਕੇ ਆਈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਨੂੰ 4 ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਪੁਲਸ ਉਸ ਤੋਂ ਦਾਜ ਦੀ ਰਿਕਵਰੀ ਕਰੇਗੀ। ਐੱਸ. ਐੱਚ. ਓ. ਜਰਨੈਲ ਸਿੰਘ ਦੇ ਮੁਤਾਬਕ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਦੇ ਨਿਰਦੇਸ਼ 'ਤੇ ਔਰਤਾਂ ਨੂੰ ਪਹਿਲ ਦੇ ਆਧਾਰ 'ਤੇ ਇਨਸਾਫ ਦਿੱਤਾ ਜਾ ਰਿਹਾ ਹੈ।
4 ਕਨਾਲਾਂ ਦਾ ਬਿਆਨਾ ਕਰ ਕੇ ਰਜਿਸਟਰੀ ਕਿਸੇ ਹੋਰ ਦੇ ਨਾਂ ਕਰ ਦਿੱਤੀ, ਕੇਸ ਦਰਜ
NEXT STORY