ਅੰਮ੍ਰਿਤਸਰ, (ਅਰੁਣ)- ਮੰਨਾ ਸਿੰਘ ਚੌਕ ਨੇੜੇ ਪੈਦਲ ਜਾ ਰਹੇ ਇਕ ਵਿਅਕਤੀ ਹੱਥੋਂ ਉਸ ਦਾ ਮੋਬਾਇਲ ਫੋਨ ਖੋਹ ਕੇ ਦੌੜ ਰਹੇ ਦੋ ਮੋਟਰਸਾਈਕਲ ਸਵਾਰਾਂ ਨੂੰ ਰਾਹਗੀਰਾਂ ਨੇ ਗ੍ਰਿਫਤਾਰ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਸੰਜੇ ਕੁਮਾਰ ਦੀ ਸ਼ਿਕਾਇਤ 'ਤੇ ਉਸ ਦਾ ਮੋਬਾਇਲ ਫੋਨ ਖੋਹ ਕੇ ਦੌੜੇ ਗ੍ਰਿਫਤਾਰ ਮੁਲਜ਼ਮ ਅਜ਼ਾਦਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮੰਨਣ ਅਤੇ ਅਰਪਣਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਰਾਮ ਨਗਰ (ਗੁਰੂ ਨਾਨਕਪੁਰਾ) ਦੇ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਸੀ ਡਵੀਜ਼ਨ ਦੀ ਪੁਲਸ ਮੁੱਢਲੀ ਪੁੱਛਗਿੱਛ ਕਰ ਰਹੀ ਹੈ।
ਪੰਜਾਬ ਦੀਆਂ ਜੇਲਾਂ ਸੁਧਾਰ ਘਰ ਨਹੀਂ ਸੁਰੱਖਿਅਤ ਅਪਰਾਧ ਘਰ ਬਣੀਆਂ!
NEXT STORY