ਸੁਲਤਾਨਪੁਰ ਲੋਧੀ( ਸੁਰਿੰਦਰ ਸਿੰਘ ਸੋਢੀ)— ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਬੁੱਧਵਾਰ ਪਿੰਡ ਸ਼ਤਾਬਗੜ੍ਹ ਵਿਖੇ ਕੈਪਟਨ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਦੇ ਖਿਲਾਫ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਯੂਨੀਅਨ ਦੇ ਜ਼ਿਲਾ ਸਕੱਤਰ ਨਿਰਮਲ ਸਿੰਘ ਸ਼ੇਰਪੁਰ ਸੱਧਾ ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ 'ਚ ਪਿੰਡ ਸ਼ਤਾਬਗੜ੍ਹ ਵਿਖੇ ਗਰੀਬ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਤਹਿਤ ਮਿਲਣ ਵਾਲੀ ਕਣਕ ਪਿਛਲੇ ਇਕ ਸਾਲ ਤੋਂ ਨਾ ਮਿਲਣ ਦਾ ਦੋਸ਼ ਲਗਾਇਆ ਗਿਆ। ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਪਿੰਡ ਸ਼ਤਾਬਗੜ 'ਚ ਪਿਛਲੇ ਇਕ ਸਾਲ ਤੋਂ ਗਰੀਬ ਪਰਿਵਾਰਾਂ ਦੇ ਚੁੱਲੇ ਸੁੰਨੇ ਪਏ ਹਨ। ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੇ ਯੁੱਗ 'ਚ ਗਰੀਬ ਪਰਿਵਾਰਾਂ ਲਈ 2 ਡੰਗ ਦੀ ਰੋਟੀ ਦਾ ਜੁਗਾੜ ਲਗਾਉਣਾ ਔਖਾ ਹੋ ਗਿਆ ਹੈ । ਜਿਸ ਕਾਰਨ ਪਿੰਡ ਸ਼ਤਾਬਗੜ ਦੇ ਗਰੀਬਾਂ 'ਚ ਭਾਰੀ ਰੋਸ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਇਕ ਹਫਤੇ 'ਚ ਲੋੜਵੰਦਾਂ ਨੂੰ ਕਣਕ ਨਾ ਵੰਡੀ ਗਈ ਤਾਂ ਫਿਰ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ 30 ਸਤੰਬਰ 2017 ਨੂੰ ਬੀ. ਡੀ. ਪੀ. ਓ ਦਫਤਰ ਵਿਖੇ ਮਜ਼ਦੂਰਾਂ ਦੇ ਰਿਹਾਇਸ਼ੀ ਪਲਾਟਾਂ ਲਈ 5-5 ਮਰਲੇ ਦੇ ਪਲਾਟ ਦੇਣ ਲਈ ਅਰਜ਼ੀਆਂ ਜਮ੍ਹਾ ਕਰਵਾਈਆਂ ਸਨ ਪਰ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ।
ਇਸ ਸਮੇਂ ਪਿੰਡ ਸਤਾਬਗੜ੍ਹ ਦੇ ਵੱਡੀ ਗਿਣਤੀ ਚ ਲੋੜਵੰਦ ਗਰੀਬ ਦਲਿਤ ਪਰਿਵਾਰ ਹਾਜ਼ਰ ਸਨ, ਜਿਨ੍ਹਾਂ 'ਚ ਮਜ਼ਦੂਰ ਦਰਸ਼ਨ ਸਿੰਘ, ਮਨਜੀਤ ਕੌਰ, ਰਾਣੋ, ਕੇਵਲ ਸਿੰਘ ਸ਼ਤਾਬਗੜ੍ਹ, ਸਲਿੰਦਰ ਕੌਰ, ਗਿਆਨ ਚੰਦ, ਹਰੀ ਸਿੰਘ, ਸੱਤਿਆ, ਕੰਤੋ, ਲਖਵਿੰਦਰ ਕੌਰ, ਸੁਰਜੀਤ ਕੌਰ, ਗੁਰਮੀਤੋ, ਮਿੰਦੋ, ਲਵਲੀ, ਬਿੰਦੂ ਆਦਿ ਨੇ ਵੀ ਸ਼ਿਰਕਤ ਕੀਤੀ । ਦੂਜੇ ਪਾਸੇ ਫੂਡ ਸਪਲਾਈ ਅਧਿਕਾਰੀਆਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਕਾਰਵਾਈ ਅਮਲ 'ਚ ਲਿਆਉਣਗੇ ।
ਡੀ.ਐੱਸ.ਪੀ. ਬਲਜਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ (ਵੀਡੀਓ)
NEXT STORY