ਚੀਮਾ ਮੰਡੀ (ਗੋਇਲ) — ਕੇਂਦਰ ਸਰਕਾਰ ਵੱਲੋਂ 7 ਵੇ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਦੇ ਰੋਸ 'ਚ 22 ਮਈ ਤੋ ਪੇਂਡੂ ਡਾਕ ਸੇਵਕਾਂ ਵੱਲੋਂ ਅਣਮਿਥੇ ਸਮੇ ਲਈ ਕੀਤੀ ਗਈ ਹੜਤਾਲ ਦੇ ਚਲਦਿਆਂ ਅੱਜ ਡਵੀਜ਼ਨ ਧਰਨੇ ਤੋਂ ਬਾਅਦ ਜਥੇਬੰਦੀ ਦੇ ਹੁਕਮਾਂ ਤਹਿਤ ਡਾਕ ਸੇਵਕਾਂ ਵੱਲੋਂ ਸਬ ਆਫਿਸ ਲੇਵਲ ਤੇ ਧਰਨਾ ਦਿੱਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਸਬ ਆਫਿਸ ਚੀਮਾ ਅੱਗੇ ਮੰਗਾਂ ਸਬੰਧੀ ਦਿੱਤੇ ਧਰਨੇ ਦੀ ਅਗਵਾਈ ਕਰਦਿਆਂ ਜੀ. ਡੀ. ਐੱਸ. ਗੁਰਮੇਲ ਸਿੰਘ ਚੀਮਾ ਗੁਰਚਰਨ ਸਿੰਘ ਸ਼ਾਹਪੁਰਕਲਾਂ ਨੇ ਦੱਸਿਆ ਕਿ ਐੱਸ. ਓ. ਚੀਮਾ ਦੀ ਹੜਤਾਲ ਮੁਕੰਮਲ ਤੌਰ 'ਤੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ 7 ਵੇ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਪਿਛਲੇ ਢਾਈ ਸਾਲਾ ਤੋਂ ਆਨਾਕਾਨੀ ਕਰ ਰਹੀ ਹੈ । ਇਸ ਮੌਕੇ ਸ਼ਿਵ ਚੰਦ ਤੋਲਾਵਾਲ ਚਰਨਜੀਤ ਟੋਨੀ ਸਰਬਜੀਤ ਝਾੜੋ ਭਗਵਾਨ ਝਾੜੋ ਕੋਮਲ ਸਿੰਘ ਹਾਜ਼ਰ ਸਨ।
ਮੈਲਬੌਰਨ 'ਚ ਕੋਰਟ ਦੇ ਨੇੜੇ ਬੱਸ 'ਚੋਂ ਮਿਲਿਆ ਸ਼ੱਕੀ ਸਾਮਾਨ
NEXT STORY