ਖੇਮਕਰਨ, (ਗੁਰਮੇਲ/ਅਵਤਾਰ)- ਸਰਹੱਦ 'ਤੇ ਵਸੇ ਆਖਰੀ ਸ਼ਹਿਰ ਖੇਮਕਰਨ ਵਿਖੇ ਐੱਸ. ਡੀ. ਐੱਮ. ਪੱਟੀ ਸੁਰਿੰਦਰ ਸਿੰਘ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਰਕੀਟ ਕਮੇਟੀ ਦਫਤਰ, ਨਗਰ ਪੰਚਾਇਤ ਦਫਤਰ, ਸਰਕਾਰੀ ਹਸਪਤਾਲ, ਸਬ ਤਹਿਸੀਲ ਖੇਮਕਰਨ, ਸਬ ਤਹਿਸੀਲ ਖੇਮਕਰਨ, ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪਹੁੰਚ ਕੇ ਸਟਾਫ ਦੇ ਹਾਜ਼ਰੀ ਰਜਿਸਟਰ ਵੇਖੇ। ਇਸ ਸਬੰਧੀ ਸ਼ਹਿਰ ਵਾਸੀਆਂ ਅਮਰਜੀਤ ਮਹਿਤਾ, ਪਵਨ ਕੁਮਾਰ ਬੇਦੀ, ਸੇਵਾ ਰਾਮ ਮਾਹਲਾ, ਜਾਨੀ ਰਾਮ ਪ੍ਰਧਾਨ ਨੇ ਸ਼ਹਿਰ ਖੇਮਕਰਨ ਅੰਦਰ ਸਟਰੀਟ ਲਾਈਟਾਂ ਬੰਦ, ਸਕੂਲਾਂ ਵਿਚ ਅਧਿਆਪਕਾਂ ਦੀ ਘਾਟ, ਸਫਾਈ ਪ੍ਰਬੰਧਾਂ, ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਅਤੇ ਹੋਰ ਬੁਨਿਆਦੀ ਸਹੂਲਤਾਂ ਨਾ ਮਿਲਣ ਸਬੰਧੀ ਐੱਸ. ਡੀ. ਐੱਮ. ਨੂੰ ਜਾਣੂ ਕਰਵਾਇਆ।
ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਨੇ ਦੱਸਿਆ ਕਿ ਮਾਣਯੋਗ ਡੀ. ਸੀ. ਤਰਨਤਾਰਨ ਪ੍ਰਦੀਪ ਸਭਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਹੱਦੀ ਖੇਤਰ ਅੰਦਰ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇਗਾ। ਜਨਤਾ ਦੀਆਂ ਮੁਸ਼ਕਿਲਾਂ ਦਾ ਠੋਸ ਹੱਲ ਕੀਤਾ ਜਾਵੇਗਾ। ਖਾਲੀ ਰਹਿਣ ਵਾਲੀਆਂ ਪੋਸਟਾਂ 'ਤੇ ਜਲਦ ਸਟਾਫ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੈਰਹਾਜ਼ਰ ਹੋਣ ਵਾਲੇ ਮੁਲਾਜ਼ਮਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਕਿਸੇ ਪ੍ਰਕਾਰ ਦੀ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਬਲਵਿੰਦਰ ਸ਼ਰਮਾ, ਤੀਰਥ ਸਿੰਘ, ਗੁਰਵਿੰਦਰ ਸਿੰਘ, ਪ੍ਰਵੀਨ ਪ੍ਰਭਾਕਰ ਹਾਜ਼ਰ ਸਨ।
ਨਹਿਰ 'ਚੋਂ ਮਿਲੀ ਅਣਪਛਾਤੀ ਲਾਸ਼
NEXT STORY