ਸੁਲਤਾਨਪੁਰ ਲੋਧੀ, (ਧੀਰ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਡੇਂਗੂ ਦੀ ਦਸਤਕ ਹੋਣ ਦੀ ਖਬਰ ਨੂੰ ਪ੍ਰਸ਼ਾਸਨ ਵਲੋਂ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਨਗਰ ਕੌਂਸਲ ਦਫਤਰ ਵਿਖੇ ਨਗਰ ਕੌਂਸਲ ਪ੍ਰਧਾਨ, ਕੌਂਸਲਰਾਂ ਤੇ ਨਗਰ ਕੌਂਸਲ ਮੁਲਾਜ਼ਮਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ।
ਮੀਟਿੰਗ 'ਚ ਹਾਜ਼ਰ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਨਗਰ ਕੌਂਸਲ ਮੁਲਾਜ਼ਮਾਂ ਨੂੰ ਹੁਕਮ ਦਿੱਤੇ ਕਿ ਸ਼ਹਿਰ 'ਚ ਸਾਫ ਸਵੱਛਤਾ, ਸ਼ਹਿਰ 'ਚ ਕਿਸੇ ਵੀ ਥਾਂ 'ਤੇ ਇਕੱਠੇ ਹੋਏ ਪਾਣੀ, ਸੀਵਰੇਜ ਜਾਮ ਆਦਿ ਨੂੰ ਤੁਰੰਤ ਦੂਰ ਕੀਤਾ ਜਾਵੇ ਤੇ ਜੇ ਹੋਵੇ ਤਾਂ ਇਸ ਕੰਮ 'ਚ ਸਮਾਜ ਸੇਵੀ ਸੰਸਥਾਵਾਂ ਦੀ ਵੀ ਸਹਾਇਤਾ ਲਈ ਜਾਵੇ ਤੇ ਛੋਟੇ ਬੱਚਿਆਂ ਨੂੰ ਡੇਂਗੂ ਰੋਕਣ ਵਾਲੀ ਦਵਾਈ ਪਿਲਾਈ ਜਾਵੇ।
ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੇ ਖਾਲੀ ਪਲਾਟ ਰਿਹਾਇਸ਼ੀ ਜਗ੍ਹਾ 'ਤੇ ਪਏ ਹਨ ਤੇ ਉਨ੍ਹਾਂ ਦੀ ਚਾਰ ਦੀਵਾਰੀ ਵੀ ਨਹੀਂ ਹੋਈ ਹੈ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ ਖਾਲੀ ਪਲਾਟ 'ਤੇ ਚਾਰ ਦੀਵਾਰੀ ਕਰਵਾਉਣ ਦੇ ਹੁਕਮ ਦਿੱਤੇ ਜਾਣ।
ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਸਥਾਨਕ ਮੁਹੱਲਾ ਮੋਰੀ ਵਿਖੇ ਮੁਹੱਲਾ ਵਾਸੀਆਂ ਤੇ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਮਿਲਣ 'ਤੇ ਇਕ ਔਰਤ ਵਲੋਂ ਮੁਹੱਲੇ ਦੇ ਵਿਚਕਾਰ ਤੇ ਮੋੜ 'ਤੇ ਨਾਜਾਇਜ਼ ਕਬਜ਼ਾ ਕਰਕੇ ਉਥੇ ਪਸ਼ੂ ਬੰਨ੍ਹਦੇ ਹੋਏੇ ਹਨ ਤੇ ਪਸ਼ੂਆਂ ਦੇ ਗੋਬਰ ਨਾਲ ਸਾਰਾ ਸੀਵਰੇਜ ਜਾਮ ਹੋ ਗਿਆ ਹੈ ਤੇ ਮੁਹੱਲੇ 'ਚ ਵੀ ਹਰ ਵੇਲੇ ਗੰਦਗੀ ਫੈਲੀ ਰਹਿੰਦੀ ਹੈ, ਜਿਸ ਨਾਲ ਕਦੇ ਵੀ ਖਤਰਨਾਕ ਬੀਮਾਰੀ ਪੈਦਾ ਹੋ ਸਕਦੀ ਹੈ, ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਸਾਰੇ ਪ੍ਰਸ਼ਾਸਨਿਕ ਅਮਲੇ ਨਾਲ ਮੋਰੀ ਮੁਹੱਲੇ ਦਾ ਦੌਰਾ ਕੀਤਾ ਤੇ ਘਟਨਾ ਵਾਲੀ ਜਗ੍ਹਾ 'ਤੇ ਗੰਦਗੀ ਵੇਖ ਕੇ ਐੱਸ. ਡੀ. ਐੱਮ. ਹੈਰਾਨ ਰਹਿ ਗਏ।
ਇਸ ਮੌਕੇ ਮੁਹੱਲਾ ਵਾਸੀਆਂ ਨੇ ਐੱਸ. ਡੀ. ਐੱਮ. ਨੂੰ ਦੱਸਿਆ ਕਿ ਉਕਤ ਔਰਤ ਨੇ ਕਈ ਸਾਲਾਂ ਤੋਂ ਸਰਕਾਰੀ ਜਗ੍ਹਾ 'ਤੇ ਕਬਜ਼ਾ ਕਰਕੇ ਗੰਦਗੀ ਫੈਲਾਈ ਹੋਈ ਹੈ ਤੇ ਕਈ ਵਾਰ ਨਗਰ ਕੌਂਸਲ ਵਲੋਂ ਕਾਰਵਾਈ ਕਰਨ ਦੇ ਬਾਵਜੂਦ ਉਕਤ ਔਰਤ 'ਤੇ ਕੋਈ ਅਸਰ ਨਹੀਂ ਹੁੰਦਾ ਤੇ ਉਹ ਫਿਰ ਮੁਹੱਲਾ ਵਾਸੀਆਂ ਨੂੰ ਧਮਕੀਆਂ ਵੀ ਦਿੰਦੀ ਹੈ।
ਐੱਸ. ਡੀ. ਐੱਮ. ਨੇ ਤੁਰੰਤ ਨਗਰ ਕੌਂਸਲ ਮੁਲਾਜ਼ਮਾਂ, ਪੁਲਸ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਕਿਹਾ ਕਿ ਮੰਗਲਵਾਰ ਤੱਕ ਇਸ ਸਾਰੇ ਸਥਾਨਾਂ ਤੋਂ ਕਬਜ਼ੇ ਨਾ ਹਟਾਏ ਗਏ ਤੇ ਸਫਾਈ ਨਾ ਹੋਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿਨੋਦ ਗੁਪਤਾ, ਐੱਸ. ਐੱਚ. ਓ. ਸਰਬਜੀਤ ਸਿੰਘ, ਸੀਨੀਅਰ ਕੌਂਸਲਰ ਅਸ਼ੋਕ ਮੋਗਲਾ, ਤੇਜਵੰਤ ਸਿੰਘ, ਚਰਨ ਕਮਲ ਪਿੰਟਾ, ਜੁਗਲ ਕੋਹਲੀ, ਗੁਰਨਾਮ ਸਿੰਘ ਸਾਰੇ ਕੌਂਸਲਰ, ਪਵਨ ਕੁਮਾਰੀ ਚੌਹਾਨ, ਹਰਪ੍ਰੀਤ ਸਿੰਘ ਬਬਲਾ, ਸੁੰਿਰਦਰਜੀਤ ਸਿੰਘ, ਸੁਨੀਤਾ ਧੀਰ ਪ੍ਰਧਾਨ ਮਹਿਲਾ ਕਾਂਗਰਸ, ਪਵਨ ਕਨੌਜੀਆ, ਚਰਨਜੀਤ ਸਿੰਘ ਢਿੱਲੋਂ, ਕੁਲਦੀਪ ਸ਼ਰਮਾ, ਗੌਰਵ, ਯੋਗੇਸ਼ ਕੁਮਾਰ, ਗਗਨਦੀਪ ਨਾਹਰ ਆਦਿ ਹਾਜ਼ਰ ਸਨ।
ਵੱਖ-ਵੱਖ ਵਿਅਕਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
NEXT STORY