ਰਾਜਾਸਾਂਸੀ,(ਰਾਜਵਿੰਦਰ): ਸੂਬੇ 'ਚ ਹੋ ਰਹੀਆਂ ਜ਼ਿਮਨੀ ਚੌਣਾਂ 'ਚ ਅਕਾਲੀ-ਭਾਜਪਾ ਗਠਜੋੜ ਪਾਰਟੀ ਪ੍ਰਧਾਨ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ 'ਚ ਹੂਝਾਂ ਫੇਰ ਜਿੱਤ ਹਾਸਲ ਕਰਕੇ ਫਿਰ ਤੋਂ ਇਤਿਹਾਸ ਦੁਹਰਾਏਗੀ ਤੇ 2022 ਦੀਆਂ ਚੋਣਾਂ ਦੀ ਜਿੱਤ ਦੀ ਨੀਹ ਰੱਖੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆਂ ਨੇ ਹਲਕਾ ਇੰਚਾਰਜ਼ ਜਥੇ: ਜੋਧ ਸਿੰਘ ਸਮਰਾ ਤੇ ਹਲਕਾ ਰਾਜਾਸਾਂਸੀ ਦੇ ਅਕਾਲੀ ਨੇਤਾ ਗੁਰਸ਼ਰਨ ਸਿੰਘ ਛੀਨਾਂ ਵੱਲੋਂ ਰੱਖੀ ਅਕਾਲੀ ਵਰਕਰਾਂ ਦੀ ਭਰਵੀ ਮੀਟਿਗ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬੁਰੀ ਤਰ੍ਹਾਂ ਦੁਖੀ ਹਨ ਤੇ ਇਸ ਤੋਂ ਨਿਜ਼ਾਤ ਪਾਉਣ ਲਈ 2022 ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਲਈ ਲੋਕਾਂ ਨਾਲ ਝੂਠੇ ਵਾਅਦੇ ਤਾਂ ਕਰ ਲਏ ਪਰ ਇਨ੍ਹਾਂ ਵਾਅਦਿਆ ਨੂੰ ਪੂਰਾ ਤਾਂ ਕੀ ਕਰਨਾ ਸੀ ਸਗੋਂ ਅਕਾਲੀ ਸਰਕਾਰ ਵੇਲੇ ਤੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਬੁਨਿਆਦੀ ਸਹੂਲਤਾਂ ਤੇ ਵਿਕਾਸ ਦੇ ਕੰਮ ਠੱਪ ਕਰਕੇ ਸੂਬੇ ਨੂੰ ਤਬਾਹੀ ਦੇ ਕਿਨਾਰੇ ਲਿਆ ਕਿ ਖੜਾ ਕਰ ਦਿੱਤਾ ਹੈ। ਜਿਸ ਦਾ ਖਮਿਆਜ਼ਾ ਲੋਕ ਇਨ੍ਹਾਂ ਚੋਣਾਂ 'ਚ ਕਾਂਗਰਸ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਕਰ ਕੇ ਦੇਣਗੇ।
ਇਸ ਮੌਕੇ ਜਥੇ: ਸਮਰਾ ਅਤੇ ਗੁਰਸ਼ਰਨ ਸਿੰਘ ਛੀਨਾਂ ਨੇ ਸ੍ਰ: ਮਜੀਠੀਆਂ ਨੂੰ ਵਿਸ਼ਵਾਸ਼ ਦਿਵਾਉਦਿਆ ਕਿਹਾ ਕਿ ਜਿਹੜੇ ਵੀ ਹਲਕੇ ਵਿੱਚ ਪਾਰਟੀ ਡਿਉਟੀ ਲਗਾਏਗੀ ਪੂਰੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਕੇ ਇਸ ਇਤਿਹਾਸਿਕ ਜਿੱਤ ਵਿੱਚ ਯੋਗਦਾਨ ਪਾਉਣਗੇ।ਇਸ ਸਮੇਂ ਮੇਜਰ ਸ਼ਿਵਚਰਨ ਸਿੰਘ ਸਿਵੀਆਂ ੳ.ਐਸ.ਡੀ ਮਜੀਠੀਆਂ,ਵਰਿਆਮ ਸਿੰਘ ਹੁੰਦਲ,ਕੁਲਵਿੰਦਰ ਸਿੰਘ ਅੋਲਖ,ਕਵਲਸ਼ਮਸ਼ੇਰ ਸਿੰਘ ਸਾ: ਸਰਪੰਚ ਉੱਚਾ ਕਿਲਾ,ਰਾਣਾ ਜਸਤਰਵਾਲ ਨਿੱਜੀ ਸਹਾਇਕ ਛੀਨਾਂ,ਸੁੱਖ ਕੋਟਲੀ,ਨਵ ਛੀਨਾਂ ਆਦਿ ਹਾਜਰ ਸਨ।
ਪੰਜਾਬ ਸਰਕਾਰ ਵਲੋਂ 22 IAS ਤੇ 42 PCS ਅਧਿਕਾਰੀਆਂ ਦੇ ਤਬਾਦਲੇ
NEXT STORY