ਸਾਦਿਕ (ਪਰਮਜੀਤ) - ਸਾਦਿਕ ਇਲਾਕੇ 'ਚ ਚੋਰਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਤੇ ਹਰ ਦਿਨ ਹੋ ਰਹੀਆਂ ਚੋਰੀਆਂ ਤੋਂ ਆਮ ਲੋਕਾਂ ਦੇ ਨਾਲ-ਨਾਲ ਪੁਲਸ ਵੀ ਚਿੰਤਾ 'ਚ ਹੈ। ਸੋਮਵਾਰ ਰਾਤ ਚੋਰਾਂ ਨੇ ਸਾਦਿਕ ਨੇੜਲੇ ਪਿੰਡ ਚੰਨੀਆਂ ਅਤੇ ਮੁਮਾਰਾ ਦੇ ਗੁਰਦੁਆਰਿਆ 'ਚ ਦਾਖਲ ਹੋ ਕੇ ਅੰਦਰ ਪਏ ਗੱਲੇ ਚੁੱਕ ਕੇ ਬਾਹਰ ਲਿਆਂਦੇ ਤੇ ਉਸ 'ਚੋਂ ਅਣਗਿਣਤ ਨਗਦੀ ਕੱਢ ਕੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦ ਪਾਠੀ ਸਿੰਘ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ ਗੁਰਦੁਆਰਾ ਸਾਹਿਬ ਪੁੱਜੇ। ਉਨ੍ਹਾਂ ਤੁਰੰਤ ਚੋਰੀ ਦੀ ਸੂਚਨਾ ਗੁਰਦੁਆਰਾ ਕਮੇਟੀ ਤੇ ਥਾਣਾ ਸਾਦਿਕ ਨੂੰ ਦਿੱਤੀ। ਪਿੰਚ ਚੰਨੀਆਂ ਦੇ ਗ੍ਰੰਥੀ ਬਲਵਿੰਦਰ ਸਿੰਘ ਅਨੁਸਾਰ ਚੋਰ ਗਰਿੱਲ ਤੋੜ ਦੇ ਅੰਦਰ ਦਾਖਲ ਹੋਏ ਤੇ ਗੱਲਾ ਚੁੱਕ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਲੈ ਗਏ ਤੇ ਉਸ 'ਚੋਂ ਹਜ਼ਾਰਾਂ ਰੁਪਏ ਨਗਦੀ ਕੱਢ ਕੇ ਗੱਲਾ ਉਥੇ ਹੀ ਸੁੱਟ ਕੇ ਫਰਾਰ ਹੋ ਗਏ। ਇਸੇ ਤਰ੍ਹਾਂ ਪਿੰਡ ਮੁਮਾਰਾ ਦੇ ਗੁਰਦੁਆਰਾ ਸਾਹਿਬ ਅਤੇ ਸਮਾਧਾਂ ਵਿਖੇ ਰੱਖੇ ਦੋ ਗੋਲਕਾਂ ਦੀ ਭੰਨਤੋੜ ਕੀਤੀ ਤੇ ਉਸ 'ਚੋਂ ਨਗਦੀ ਕੱਢ ਲਈ ਗਈ, ਜਦਕਿ ਭਾਨ ਉੱਥੇ ਹੀ ਖਿਲਰੀ ਪਈ ਸੀ। ਪੂਰਨ ਸਿੰਘ ਪੰਚ ਨੇ ਦੱਸਿਆ ਕਿ ਰਾਤ ਦੇ ਕਰੀਬ ਦੋ ਵਜੇ ਪਿੰਡ ਦਾ ਇਕ ਕਿਸਾਨ ਖੇਤ ਨੂੰ ਪਾਣੀ ਲਾਉਣ ਲਈ ਜਾ ਰਿਹਾ ਸੀ ਤਾਂ ਮੋਟਰਸਾਈਕਲ ਕੋਲ ਇੱਕ ਨੌਜਵਾਨ ਖੜ੍ਹਾ ਸੀ ਜਦ ਉਸ ਨੇ ਪੁੱਛਿਆ ਕਿ ਰਾਤ ਦੇ ਦੋ ਵਜੇ ਹਨ ਇੱਥੇ ਕਿਵੇਂ ਖੜ੍ਹਾ ਹੈ ਤਾਂ ਅੱਗੋ ਉਸ ਨੇ ਕਿਹਾ ਕਿ ਮੈਂ ਵੇਟਰ ਹਾਂ ਤੇ ਸਾਡਾ ਮੋਟਰਸਾਈਕਲ ਖਰਾਬ ਹੋ ਗਿਆ ਹੈ ਤੇ ਉੱਥੇ ਦੋ ਵਿਅਕਤੀ ਹੋਰ ਮੋਟਸਾਈਕਲ 'ਤੇ ਆ ਗਏ ਤੇ ਤਿੰਨੋ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਏ. ਐੱਸ. ਆਈ ਹਰਿੰਦਰ ਸਿੰਘ ਸੰਧੂ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਰਪੰਚ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ 5 ਨਾਮਜ਼ਦ
NEXT STORY