ਚੰਡੀਗੜ੍ਹ (ਬੀ. ਐੱਨ. 517/1) - ਦੇਸ਼ ਦੀ ਆਗੂ ਕੰਜ਼ਿਊਮਰ ਡਿਊਰੇਬਲ ਕੰਪਨੀ ਐੱਲ. ਜੀ. ਇਲੈਕਟ੍ਰਾਨਿਕਸ ਇੰਡੀਆ ਭਾਰਤੀ ਸੈਨਿਕਾਂ ਨੂੰ ਸਮਰਪਿਤ 'ਕਰ ਸਲਾਮ' ਪਹਿਲ ਦੀ ਸ਼ੁਰੂਆਤ ਕਰ ਕੇ ਦੇਸ਼ ਦਾ 69ਵਾਂ ਗਣਤੰਤਰ ਦਿਵਸ ਮਨਾਉਣ ਜਾ ਰਹੀ ਹੈ।
ਪਿਛਲੇ ਸਾਲ ਵੀ ਐੱਲ. ਜੀ. ਇਲੈਕਟ੍ਰਾਨਿਕਸ ਇੰਡੀਆ ਨੇ ਇਹ ਪਹਿਲ ਸ਼ੁਰੂ ਕੀਤੀ ਸੀ ਤੇ ਸੀ. ਆਰ. ਪੀ. ਐੱਫ. ਵੈੱਲਫੇਅਰ ਫੰਡ ਵਿਚ ਇਕ ਕਰੋੜ ਰੁਪਏ ਦਾ ਯੋਗਦਾਨ ਦਿੱਤਾ ਸੀ। ਪਿਛਲੇ ਸਾਲ 'ਸਟਿਕੀ ਨੋਟਿਸ ਦੀ ਸਭ ਤੋਂ ਲੰਮੀ ਕਤਾਰ' ਲਈ ਗਿਨੀਜ਼ ਰਿਕਾਰਡ ਵੀ ਬਣਿਆ ਸੀ। ਇਹ ਸਟਿਕੀ ਨੋਟਿਸ ਪੂਰੇ ਭਾਰਤ ਤੋਂ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਵਿਚ ਲੋਕਾਂ ਨੇ ਹਥਿਆਰਬੰਦ ਫੋਰਸਾਂ ਲਈ ਸੁਨੇਹੇ ਲਿਖੇ ਸਨ। ਇਸ ਪਹਿਲ ਨਾਲ ਐੱਲ. ਜੀ. ਸੈਨਿਕਾਂ ਦੇ ਦੇਸ਼ ਪ੍ਰਤੀ ਨਿਰਸਵਾਰਥ ਯੋਗਦਾਨ ਤੇ ਸੇਵਾ ਦੇ ਜੋਸ਼ ਨੂੰ ਸਲਾਮ ਕਰੇਗੀ।
ਸੁਰਿੰਦਰ ਸਚਦੇਵਾ ਰਿਜਨਲ ਬਿਜ਼ਨੈਸ ਹੈੱਡ ਐੱਲ. ਜੀ. ਇਲੈਕਟ੍ਰਾਨਿਕਸ ਇੰਡੀਆ ਨੇ ਕਿਹਾ ਕਿ ਇਸ ਦੇਸ਼-ਵਿਆਪੀ ਮੁਹਿੰਮ ਦੇ ਇਕ ਹਿੱਸੇ ਵਜੋਂ ਐੱਲ. ਜੀ. ਇਲੈਕਟ੍ਰਾਨਿਕਸ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਤਪਾਦਾਂ ਦੀ ਲੜੀ ਨਾਲ ਯੋਗਦਾਨ ਪਾਵੇਗਾ।'' ਇਸ ਦੇ ਲਾਂਚ ਹੋਣ 'ਤੇ ਐੱਲ. ਜੀ. ਇਲੈਕਟ੍ਰਾਨਿਕਸ ਇੰਡੀਆ ਵਿਚ ਕਾਰਪੋਰੇਟ ਮਾਰਕੀਟਿੰਗ ਹੈੱਡ ਅਮਿਤ ਗੁਜਰਾਲ ਨੇ ਕਿਹਾ ਕਿ 'ਕਰ ਸਲਾਮ' ਇਕ ਰੰਗਮੰਚ ਹੈ। ਅਸੀਂ ਇਸ ਲਈ ਸਾਰਿਆਂ ਨੂੰ ਸੱਦਾ ਦਿੰਦੇ ਹਾਂ। ਆਓ ਬਹਾਦਰੀ, ਦੇਸ਼ ਭਗਤੀ ਤੇ ਚੰਗੇ ਜੀਵਨ ਦਾ ਉਤਸਵ ਮਨਾਈਏ।
ਜ਼ਮੀਨ ਦਿਵਾਉਣ ਦੇ ਨਾਂ 'ਤੇ 7 ਲੱਖ ਦੀ ਠੱਗੀ ਮਾਰੀ
NEXT STORY