ਝਬਾਲ(ਹਰਬੰਸ ਲਾਲੂ ਘੁੰਮਣ) — ਐਂਟੀ ਫਰਾਡ ਪੁਲਸ ਵਿਭਾਗ ਵੱਲੋਂ ਪਿੰਡ ਛਾਪਾ ਵਾਸੀ ਇਕ ਮਲਕੀਤ ਸਿੰਘ ਪੁੱਤਰ ਖਜ਼ਾਨ ਸਿੰਘ ਦੀ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਪਿੰਡ ਦੋਦੇ ਵਾਸੀ ਭੂ-ਮਾਫੀਆ ਸਰਗਨਾਂ ਵਜੋਂ ਜਾਣੇ ਜਾਂਦੇ ਸਲਵੰਤ ਸਿੰਘ ਉਰਫ ਗੋਲਾ ਪੁੱਤਰ ਸੋਹਨ ਸਿੰਘ ਨੂੰ ਜ਼ਮੀਨ ਦੀ ਧੋਖੇ ਨਾਲ ਰਜਿਸਟਰੀ ਕਰਵਾਉਣ ਦੇ ਮਾਮਲੇ 'ਚ ਥਾਣਾ ਝਬਾਲ ਦੀ ਪੁਲਸ ਨੇ ਨਾਮਜ਼ਦ ਕਰਦਿਆਂ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਥਾਣਾ ਝਬਾਲ ਵਿਖੇ ਪ੍ਰੈਸ ਕਾਨਫਰੰਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਝਬਾਲ ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਵਾ ਕੇ ਉਸਦਾ ਪੁਲਸ ਰਿਮਾਂਡ 'ਤੇ ਲਿਆ ਜਾ ਰਿਹਾ ਹੈ, ਜਿਸ ਪਾਸੋਂ ਹੋਰ ਵੀ ਕਈ ਹੈਰਾਨ ਕਰ ਦੇਣ ਵਾਲੇ ਅਹਿਮ ਇੰਕਸਾਫ ਹੋਣ ਦੇ ਖਦਸੇ ਹਨ। ਥਾਣਾ ਮੁੱਖੀ ਨੇ ਦੱਸਿਆ ਕਿ ਸਲਵੰਤ ਸਿੰਘ ਗੋਲਾ ਵਿਰੁਧ ਪਿੰਡ ਛਾਪਾ ਵਾਸੀ ਮਲਕੀਅਤ ਸਿੰਘ ਪੁੱਤਰ ਖਜ਼ਾਨ ਸਿੰਘ ਵੱਲੋਂ ਐਂਟੀ ਫਰਾਡ ਵਿਭਾਗ ਤਰਨਤਾਰਨ ਨੂੰ ਸ਼ਿਕਾਇਤ ਕੀਤੀ ਕਿ ਉਸਦੀ 25 ਕਨਾਲ 17 ਮਰਲੇ ਦੇ ਕਰੀਬ ਪਿੰਡ ਦੋਦੇ ਸਥਿਤ ਬੈ-ਖਰੀਦੀ ਜ਼ਮੀਨ ਦੀ ਗੋਲਾ ਵੱਲੋਂ ਜ਼ਾਅਲੀ ਦਸਤਾਵੇਜਾਂ ਰਾਂਹੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਹੈ, ਜਿਸ ਮਾਮਲੇ ਦੀ ਐਂਟੀ ਫਰਾਡ ਮਹਿਕਮੇ ਵੱਲੋਂ ਕੀਤੀ ਗਈ ਪੜਤਾਲ 'ਚ ਸਲਵੰਤ ਸਿੰਘ ਗੋਲਾ ਉਪਰ ਲੱਗੇ ਦੋਸ਼ਾਂ ਨੂੰ ਸਹੀ ਮੰਨਦਿਆਂ ਉਸ ਵਿਰੁਧ ਥਾਣਾ ਝਬਾਲ ਪੁਲਸ ਨੂੰ ਧੋਖਾ ਧੜੀ ਦਾ ਕੇਸ ਦਰਜ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ, ਜਿਸ ਦੇ ਅਧਾਰ 'ਤੇ ਸਲਵੰਤ ਸਿੰਘ ਗੋਲਾ ਵਿਰੋਧ ਥਾਣਾ ਝਬਾਲ ਵਿਖੇ ਮਿਤੀ 5 ਅਗਸਤ 2017 ਨੂੰ ਮੁਕਦਮਾਂ ਨੰਬਰ 123 ਜੁਰਮ 420, 467,468 120 ਬੀ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੋਲਾ ਵੱਲੋਂ ਮੁੱਢਲੀ ਪੁੱਛਗਿੱਛ ਦੌਰਾਨ ਹੋਰ ਵੀ ਕਈ ਇੰਕਾਸਾਫ ਕੀਤੇ ਗਏ ਹਨ, ਜਿੰਨਾਂ 'ਚ ਇਕ ਵਿਸ਼ੇਸ਼ ਸਿਆਸੀ ਪਾਰਟੀ ਨਾਲ ਸਬੰਧਤ ਕਈ ਵੱਡੇ ਨਾਂ ਵੀ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਲਵੰਤ ਸਿੰਘ ਗੋਲਾ ਵੱਲੋਂ ਕਰਵਾਈਆਂ ਗਈਆਂ ਰਜਿਸਟਰੀਆਂ ਸਬੰਧੀ ਹੋਰ ਲੋਕਾਂ ਦੀਆਂ ਮਿਲੀਆਂ ਸ਼ਿਕਾਇਤਾਂ ਦੀ ਵੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿੰਨਾਂ ਲੋਕਾਂ ਦੀ ਮਿਲੀਭੁਗਤ ਗੋਲਾ ਨਾਲ ਸਾਹਮਣੇ ਆਵੇਗੀ ਉੱਚ ਪੁਲਸ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਾਅਦ ਉਨ੍ਹਾਂ ਲੋਕਾਂ ਵਿਰੁਧ ਕੇਸ ਰਜਿਸਟਡ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।
ਥਾਣਾ ਮੁੱਖੀ ਨੇ ਦੱਸਿਆ ਕਿ ਸਲਵੰਤ ਸਿੰਘ ਗੋਲਾ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਵਾ ਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਅਹਿਮ ਜਾਣਕਾਰੀਆਂ ਉਸ ਪਾਸੋਂ ਪੁਲਸ ਨੂੰ ਹਾਸਲ ਹੋ ਸਕਣ। ਇੱਧਰ ਪੁਲਸ ਹਿਰਾਸਤ 'ਚ ਸਲਵੰਤ ਸਿੰਘ ਗੋਲਾ ਨੇ ਉਸ ਨੂੰ ਸਾਜਿਸ਼ ਤਹਿਤ ਝੂਠੇ ਕੇਸ 'ਚ ਫਸਾਉਣ ਦੀ ਗੱਲ ਕਰਦਿਆਂ ਕਿਹਾ ਕਿ ਜ਼ਮੀਨ ਸਬੰਧੀ ਮਾਮਲੇ ਮਾਨਯੋਗ ਅਦਾਲਤਾਂ 'ਚ ਚੱਲ ਰਹੇ ਹਨ ਅਦਾਲਤ ਦਾ ਜੋ ਵੀ ਫੈਸਲਾ ਆਵੇਗਾ ਉਹ ਉਸਨੂੰ ਸਵਿਕਾਰ ਹੋਵੇਗਾ।
ਪੈਰੋਲ 'ਤੇ ਗਿਆ ਕੈਦੀ ਹੋਇਆ ਭਗੌੜਾ, ਪੁਲਸ ਨੇ ਕੀਤਾ ਗ੍ਰਿਫਤਾਰ
NEXT STORY