ਸੰਗਰੂਰ,(ਵਿਜੈ ਸਿੰਗਲਾ) : ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 'ਚ ਜ਼ਿਲ੍ਹਾ ਸੰਗਰੂਰ ਅੰਦਰ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਅੱਜ ਆਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਦੇ 20 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ। ਜਿਨ੍ਹਾਂ 'ਚ ਮਲੇਰਕੋਟਲਾ ਬਲਾਕ ਤੋਂ 3, ਲਹਿਰਾ ਬਲਾਕ ਤੋਂ 2, ਸੁਨਾਮ ਬਲਾਕ ਤੋਂ 4, ਧੂਰੀ ਬਲਾਕ ਤੋਂ 4, ਫਤਿਹਗੜ੍ਹ ਪੰਜਗਰਾਈਆਂ ਬਲਾਕ ਤੋਂ 2, ਸੰਗਰੂਰ ਬਲਾਕ ਤੋਂ 4 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮੁੱਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਕ ਕੇਸ ਗੁਰਬਖਸਪੁਰਾ ਤੋਂ ਪਾਜ਼ੇਟਿਵ ਪਾਇਆ ਗਿਆ ਹੈ। ਬੇਸ਼ੱਕ ਇਸ ਮਰੀਜ਼ ਦਾ ਸਬੰਧ ਫਤਹਿਗੜ੍ਹ ਪੰਜਗਰਾਈਆਂ ਦੇ ਮੁੱਢਲਾ ਸਿਹਤ ਕੇਂਦਰ ਨਾਲ ਹੈ ਪਰ ਇਹ ਮਰੀਜ਼ ਦਾ ਟੈੱਸਟ ਬਾਹਰ ਹੋਣ ਕਰਕੇ ਇਸ ਦੀ ਸੂਚਨਾ ਫਤਿਹਗੜ੍ਹ ਪੰਜਗਰਾਈਆਂ ਮੁੱਢਲਾ ਸਿਹਤ ਕੇਂਦਰ ਤੇ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਅਧੀਨ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਸਬੰਧਤ ਪਾਜ਼ੇਟਿਵ ਕੇਸ ਦੇ ਵਾਰਿਸਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ।
ਸੀ. ਆਈ. ਡੀ. ਦੇ ਸਬ-ਇੰਸਪੈਕਟਰ ਨੂੰ ਕਤਲ ਕਰਨ ਵਾਲੇ 4 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ
NEXT STORY