ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਮਾਂ ਵਲੋਂ ਪ੍ਰੇਮੀ ਨਾਲ ਮਿਲ ਕੇ ਆਪਣੀਆਂ ਦੋ ਬੱਚੀਆਂ ਨੂੰ ਨਹਿਰ ਵਿਚ ਸੁੱਟ ਕੇ ਮਾਰਨ ਦਾ ਸਮਾਚਾਰ ਮਿਲਿਆ ਹੈ। ਥਾਣਾ ਲਹਿਰਾ ਦੇ ਮੁੱਖ ਅਫ਼ਸਰ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਮੁਦਈ ਗਿੰਦਰੋ ਵਾਸੀ ਸੁਨਾਮ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੇ ਭਰਾ ਦਾ ਵਿਆਹ 16-17 ਸਾਲ ਪਹਿਲਾਂ ਪੂਜਾ ਵਾਸੀ ਨਰਵਾਣਾ ਨਾਲ ਹੋਇਆ ਸੀ, ਜਿਸਦੇ ਚਾਰ ਬੱਚੇ ਹਨ। ਇਕ ਲੜਕੀ ਆਪਣੇ ਮਾਸੜ ਦੇ ਨਾਲ ਜੀਂਦ ਹਰਿਆਣਾ ਰਹਿੰਦੀ ਸੀ ਅਤੇ ਇਕ ਲੜਕਾ ਮੁਦਈ ਦੀ ਮਾਤਾ ਦੇ ਕੋਲ ਸੁਨਾਮ ਵਿਚ ਰਹਿੰਦਾ ਹੈ। ਦੋ ਨਾਬਾਲਗ ਲੜਕੀਆਂ ਮੁਦਈ ਦੀ ਭਾਬੀ ਪੂਜਾ ਕੋਲ ਰਹਿੰਦੀਆਂ ਸਨ।
ਮੁਦਈ ਦੇ ਭਰਾ ਦੀ ਕਰੀਬ ਡੇਢ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਉਸ ਤੋਂ ਬਾਅਦ ਮੁਦਈ ਦੀ ਭਾਬੀ ਪੂਜਾ ਆਪਣੀਆਂ ਦੋ ਲੜਕੀਆਂ ਰੇਖਾ ਅਤੇ ਸੀਮਾ ਨੂੰ ਲੈ ਕੇ ਕਿਰਾਏ 'ਤੇ ਸੁਨਾਮ ਵਿਚ ਰਹਿਣ ਲੱਗੀ। ਪੂਜਾ ਦੇ ਅਜੇ ਵਾਸੀ ਸੁਨਾਮ ਨਾਲ ਨਾਜਾਇਜ਼ ਸਬੰਧ ਸਨ।
ਮੁਦਈ ਨੇ ਦੱਸਿਆ ਕਿ ਪੂਜਾ ਨੇ ਆਪਣੇ ਪ੍ਰੇਮੀ ਅਜੇ ਨਾਲ ਮਿਲ ਕੇ ਆਪਣੀਆਂ ਦੋ ਲੜਕੀਆਂ ਨੂੰ ਲਹਿਰਾ ਨਹਿਰ ਵਿਚ ਸੁੱਟ ਕੇ ਮਾਰ ਦਿੱਤਾ ਹੈ। ਪੁਲਸ ਨੇ ਮੁਦਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਪੂਜਾ ਵਾਸੀ ਨਰਾਵਾਣਾ (ਹਰਿਆਣਾ) ਅਤੇ ਅਜੇ ਵਾਸੀ ਸੁਨਾਮ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੜਿੰਗ ਦੇ ਹੱਕ 'ਚ ਪ੍ਰਚਾਰ ਕਰ ਰਹੀ ਵੀਨੂੰ ਬਾਦਲ ਨੇ ਨਿਸ਼ਾਨੇ 'ਤੇ ਲਿਆ ਖਹਿਰਾ
NEXT STORY